ਮੋਗਾ-ਅੰਮ੍ਰਿਤਸਰ ਮਾਰਗ ‘ਤੇ ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ, 5 ਹਲਾਕ

ਮੋਗਾ- ਸੰਘਣੀ ਧੁੰਦ ਕਾਰਨ ਮੋਗਾ-ਅੰਮ੍ਰਿਤਸਰ ਮਾਰਗ ‘ਤੇ ਅੱਜ ਭਿਆਨਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਸਥਿਤ ਪਿੰਡ ਅਮਰਗੜ੍ਹ ਬਾਂਡੀਆਂ ਵਿੱਚ ਪਨਬੱਸ ਨਾਲ ਸਵਿੱਫਟ…

ਮੋਗਾ- ਸੰਘਣੀ ਧੁੰਦ ਕਾਰਨ ਮੋਗਾ-ਅੰਮ੍ਰਿਤਸਰ ਮਾਰਗ ‘ਤੇ ਅੱਜ ਭਿਆਨਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਸਥਿਤ ਪਿੰਡ ਅਮਰਗੜ੍ਹ ਬਾਂਡੀਆਂ ਵਿੱਚ ਪਨਬੱਸ ਨਾਲ ਸਵਿੱਫਟ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ 5 ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। 

Also Read: ਭਾਜਪਾ ਹੈੱਡਕੁਆਰਟਰ ‘ਤੇ ਕੋਰੋਨਾ ਧਮਾਕਾ, 42 ਲੋਕ ਨਿਕਲੇ ਪਾਜ਼ੇਟਿਵ

ਮਿਲੀ ਜਾਣਕਾਰੀ ਮੁਤਾਬਕ ਬੀ. ਕੇ. ਐੱਸ ਕਾਲਜ ਮੁਹਾਰ ਦੇ ਕੋਲ ਸਥਿਤ ਲਾਹੌਰੀਆ ਢਾਬਾ ਕੋਲ ਸਵਿੱਫਟ ਕਾਰ ਪਨਬੱਸ ਨਾਲ ਟਕਰਾ ਗਈ। ਇਸ ਕਾਰਨ 4 ਨੌਜਵਾਨਾਂ ਅਤੇ ਇਕ ਕੁੜੀ ਦੀ ਮੌਤ ਹੋ ਗਈ ਮ੍ਰਿਤਕ ਅੰਮ੍ਰਿਤਸਰ ਜ਼ਿਲ੍ਹੇ ਦੇ ਪੱਟੀ ਇਲਾਕੇ ਨਾਲ ਸਬੰਧਿਤ ਸਨ। ਇਹ ਘਟਨਾ ਇੰਨੀ ਦਰਦਨਾਕ ਸੀ ਕਿ ਲੋਕਾਂ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਕੋਲ ਖੜ੍ਹਨਾ ਬੜਾ ਮੁਸ਼ਕਿਲ ਹੋ ਗਿਆ।

Also Read: ਓਮੀਕਰੋਨ ਦੀ ਚਪੇਟ ’ਚ ਆਈ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ

Leave a Reply

Your email address will not be published. Required fields are marked *