ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਵਾਇਰਸ ਦੇ ਸੰਤਾਪ ਨੂੰ ਝੇਲ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ‘ਚ ਹਰ ਦਿਨ ਉਛਾਲ ਵੇਖਣ ਨੂੰ ਮਿਲ ਰਹੀ ਹੈ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸ 2 ਲੱਖ 86 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਗਏ ਹਨ ਜਦਕਿ ਮਰਨ ਵਾਲਿਆਂ ਦੀ ਸੰਖਿਆ 8100 ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1ਲੱਖ 41 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
India reports the highest single-day spike of 9996 new #COVID19 cases & 357 deaths in the last 24 hours. Total number of cases in the country now at 286579, including 137448 active cases, 141029 cured/discharged/migrated and 8102 deaths: Ministry of Health and Family Welfare pic.twitter.com/L985uo6o9V
— ANI (@ANI) June 11, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 9996 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 357 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 286,579 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 8102 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 141,029 ਮਰੀਜ਼ ਠੀਕ ਵੀ ਹੋ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਸੰਖਿਆ 137,448 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 34, ਠੀਕ ਹੋਏ -33, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-5269, ਠੀਕ ਹੋਏ-2899, ਮੌਤਾਂ-78
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-57, ਠੀਕ ਹੋਏ-2, ਮੌਤਾਂ-0
ਅਸਾਮ- ਕੁੱਲ ਕੇਸ-3092, ਠੀਕ ਹੋਏ-1249, ਮੌਤਾਂ-4
ਬਿਹਾਰ- ਕੁੱਲ ਕੇਸ-5710, ਠੀਕ ਹੋਏ-3071, ਮੌਤਾਂ-33
ਚੰਡੀਗੜ੍ਹ-ਕੁੱਲ ਕੇਸ-327, ਠੀਕ ਹੋਏ-286, ਮੌਤਾਂ-5
ਛੱਤੀਸਗੜ੍ਹ – ਕੁੱਲ ਕੇਸ – 1262, ਠੀਕ ਹੋਏ –402, ਮੌਤਾਂ –6
ਦਾਦਰਾ ਨਗਰ ਹਵੇਲੀ- ਕੁੱਲ ਕੇਸ-26, ਠੀਕ ਹੋਏ-2, ਮੌਤਾਂ-0
ਦਿੱਲੀ- ਕੁੱਲ ਕੇਸ-32810, ਠੀਕ ਹੋਏ-12245, ਮੌਤਾਂ-984
ਗੋਆ- ਕੁੱਲ ਕੇਸ-387, ਠੀਕ ਹੋਏ-67, ਮੌਤਾਂ-0
ਗੁਜਰਾਤ- ਕੁੱਲ ਕੇਸ-21521, ਠੀਕ ਹੋਏ-14735, ਮੌਤਾਂ-1347
ਹਰਿਆਣਾ- ਕੁੱਲ ਕੇਸ-5579, ਠੀਕ ਹੋਏ-2188, ਮੌਤਾਂ-52
ਹਿਮਾਚਲ ਪ੍ਰਦੇਸ਼- ਕੁੱਲ ਕੇਸ-451, ਠੀਕ ਹੋਏ-254, ਮੌਤਾਂ-6
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-4507, ਠੀਕ ਹੋਏ-1671, ਮੌਤਾਂ-51
ਝਾਰਖੰਡ – ਕੁੱਲ ਕੇਸ-1489, ਠੀਕ ਹੋਏ-592, ਮੌਤਾਂ-8
ਕਰਨਾਟਕ- ਕੁੱਲ ਕੇਸ-6041, ਠੀਕ ਹੋਏ-2862, ਮੌਤਾਂ-69
ਕੇਰਲ- ਕੁੱਲ ਕੇਸ-2161 ਠੀਕ ਹੋਏ-905, ਮੌਤਾਂ-18
ਲੱਦਾਖ-ਕੁੱਲ ਕੇਸ-115, ਠੀਕ ਹੋਏ-52, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-10049, ਠੀਕ ਹੋਏ-6892, ਮੌਤਾਂ-427
ਮਹਾਰਾਸ਼ਟਰ- ਕੁੱਲ ਕੇਸ-94041, ਠੀਕ ਹੋਏ-44517, ਮੌਤਾਂ-3438
ਮਨੀਪੁਰ- ਕੁੱਲ ਕੇਸ-311, ਠੀਕ ਹੋਏ-63, ਮੌਤਾਂ-0
ਮੇਘਾਲਿਆ- ਕੁੱਲ ਕੇਸ-44, ਠੀਕ ਹੋਏ-13, ਮੌਤਾਂ-1
ਮਿਜ਼ੋਰਮ- ਕੁੱਲ ਕੇਸ-93, ਠੀਕ ਹੋਏ-1, ਮੌਤਾਂ-0
ਨਾਗਾਲੈਂਡ- ਕੁੱਲ ਕੇਸ-128, ਠੀਕ ਹੋਏ-12, ਮੌਤਾਂ-0
ਉੜੀਸਾ- ਕੁੱਲ ਕੇਸ-3250, ਠੀਕ ਹੋਏ-2282, ਮੌਤਾਂ-9
ਪਡੂਚੇਰੀ- ਕੁੱਲ ਕੇਸ-127, ਠੀਕ ਹੋਏ-53, ਮੌਤਾਂ-0
ਪੰਜਾਬ – ਕੁੱਲ ਕੇਸ-2805, ਠੀਕ ਹੋਏ-2232, ਮੌਤਾਂ-55
ਰਾਜਸਥਾਨ- ਕੁੱਲ ਕੇਸ-11600 , ਠੀਕ ਹੋਏ-8569, ਮੌਤਾਂ-259
ਸਿੱਕਮ- ਕੁੱਲ ਕੇਸ-13, ਠੀਕ ਹੋਏ-0, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-36841, ਠੀਕ ਹੋਏ-19333, ਮੌਤਾਂ-326
ਤੇਲੰਗਾਨਾ-ਕੁੱਲ ਕੇਸ 4111, ਠੀਕ ਹੋਏ-1817, ਮੌਤਾਂ-156
ਤਿਰਪੁਰਾ-ਕੁੱਲ ਕੇਸ-895,ਠੀਕ ਹੋਏ-239,ਮੌਤਾਂ-1
ਉੱਤਰਾਖੰਡ-ਕੁੱਲ ਕੇਸ-1562,ਠੀਕ ਹੋਏ-831,ਮੌਤਾਂ-15
ਉੱਤਰ ਪ੍ਰਦੇਸ਼-ਕੁੱਲ ਕੇਸ- 11610,ਠੀਕ ਹੋਏ-6871,ਮੌਤਾਂ-321
ਪੱਛਮੀ ਬੰਗਾਲ-ਕੁੱਲ ਕੇਸ-9328, ਠੀਕ ਹੋਏ-3779,ਮੌਤਾਂ-432
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 8931
