ਚੰਡੀਗੜ੍ਹ : ਪੰਜਾਬ ‘ਚ ਹਾਲ ਹੀ ‘ਚ ਹੋਈਆਂ ਵਿਧਾਨ ਸਭਾ ਚੋਣਾਂ (Assembly elections) ਦੌਰਾਨ ਜ਼ਬਰਦਸਤ ਜਿੱਤ ਹਾਸਲ ਕਰਨ ਤੋਂ ਬਾਅਦ ਹੁਣ ਇਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ (Aam Aadmi Party) ਨੇ ਆਪਣਾ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ। ਸੂਬੇ ਦੀਆਂ ਹੋਣ ਵਾਲੀਆਂ ਰਾਜ ਸਭਾ ਚੋਣਾਂ (Rajya Sabha elections) ‘ਚ ਆਪ ਸਰਕਾਰ ਦੇ ਪੰਜੋ ਉਮੀਦਵਾਰ ਬਿਨਾਂ ਵਿਰੋਧ ਜਿੱਤ ਗਏ ਹਨ। ਦੱਸ ਦਈਏ ਕਿ ਰਾਜ ਸਭਾ ਲਈ ਵੀਰਵਾਰ ਨੂੰ 3 ਵਜੇ ਤੱਕ ਨਾਮਜ਼ਦਗੀ ਵਾਪਸ ਲੈਣ ਦਾ ਸਮਾਂ ਸੀ।ਆਮ ਆਦਮੀ ਪਾਰਟੀ ਨੇ ਇਨ੍ਹਾਂ ਚੋਣਾਂ ਵਿਚ ਦਿੱਲੀ ਦੀ ਰਾਜਿੰਦਰ ਨਗਰ (Rajinder Nagar of Delhi) ਵਿਧਾਨ ਸਭਾ (Vidhan Sabha) ਤੋਂ ਵਿਧਾਇਕ ਰਾਘਵ ਚੱਢਾ, ਕ੍ਰਿਕਟਰ ਹਰਭਜਨ ਸਿੰਘ (Cricketer Harbhajan Singh), ਸੰਦੀਪ ਪਾਠਕ, ਸੰਜੀਵ ਅਰੋੜਾ ਅਤੇ ਅਸ਼ੋਕ ਮਿੱਤਲ (Ashok Mittal) ਨੂੰ ਉਮੀਦਵਾਰ ਬਣਾਇਆ ਸੀ। Also Read : ਸੁਖਬੀਰ ਬਾਦਲ ਨੇ 12 ਮੈਂਬਰੀ ਕਮੇਟੀ ਬਣਾਈ, ਪਾਰਟੀ ‘ਚ ਵੱਡੇ ਬਦਲਾਅ ਦੀ ਤਿਆਰੀ

ਉਥੇ ਹੀ ਰਾਜ ਸਭਾ ਲਈ ਪੰਜੋ ਸੀਟਾਂ ‘ਤੇ ਕਿਸੇ ਸਿਆਸੀ ਪਾਰਟੀ ਨੇ ਉਮੀਦਵਾਰ ਨਹੀਂ ਉਤਾਰੇ ਸਨ। ਅਜਿਹੇ ਵਿਚ ਤਕਨੀਕੀ ਤੌਰ ‘ਤੇ ਆਪ ਉਮੀਦਵਾਰ ਬਿਨਾਂ ਵੋਟਿੰਗ ਦੇ ਬਿਨਾਂ ਵਿਰੋਧ ਜਿੱਤ ਗਏ ਹਨ। ਹਾਲਾਂਕਿ ਅਧਿਕਾਰਤ ਐਲਾਨ 31 ਮਾਰਚ ਨੂੰ ਹੋਵੇਗਾ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਆਮ ਆਦਮੀ ਪਾਰਟੀ ਨੇ 117 ਵਿਚੋਂ 92 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਇਸ ਜਿੱਤ ਤੋਂ ਬਾਅਦ ਹੁਣ ਆਪ ਪਾਰਟੀ ਦੇ 8 ਸੰਸਦ ਮੈਂਬਰ ਹੋ ਗਏ ਹਨ। ਜਿਸ ‘ਚ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ 3 ਸੰਸਦ ਮੈਂਬਰ ਪਹਿਲਾਂ ਤੋਂ ਹੀ ਹਨ।



