ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ‘ਚ ਆਪ ਆਗੂ ਦੀ ਟ੍ਰੈਫਿਕ ਪੁਲਿਸ ਦੇ ਨਾਲ ਭਿਆਨਕ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਟ੍ਰੈਫਿਕ ਪੁਲਿਸ ਮੁਲਾਜ਼ਮ ਤੋਂ ਰਾਹ ਪੁੱਛਣ ਦੇ ਕਾਰਨ ਵਿਵਾਦ ਹੋ ਗਿਆ ਸੀ। ਜਿਸ ਤੋਂ ਬਾਅਦ ਇਹ ਵਿਵਾਦ ਵਧਦਾ ਹੋਇਆ ਹੱਥੋਪਾਈ ਤੱਕ ਪਹੁੰਚ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਸ ਹੱਥੋਪਾਈ ਦੌਰਾਨ ਆਪ ਆਗੂ ਨੇ ਪੁਲਿਸ ਮੁਲਾਜ਼ਮ ਤੇ ਥੱਪੜ ਮਾਰ ਦਿੱਤਾ। ਇਹਨਾਂ ਹੀ ਨਹੀਂ ਹੱਥੋਪਾਈ ਦੌਰਾਨ ਆਪ ਆਗੂ ਦੇ ਕੱਪੜੇ ਵੀ ਫਟ ਗਏ। ਫਿਲਹਾਲ ਆਪ ਆਗੂ ਨਵਦੀਪ ਜਿੰਦਾ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਹੈ।

