’48 ਘੰਟਿਆਂ ਤੋਂ ਸੁੱਤੇ ਨਹੀਂ ਅਮੀਰ ਖਾਨ’, ਲਾਲ ਸਿੰਘ ਚੱਢਾ ਦੀ ਰਿਲੀਜ਼ ਤੋਂ ਪਹਿਲਾਂ ਨਰਵਸ ਹੋਏ ਐਕਟਰ

ਮੁੰਬਈ- ਲਾਲ ਸਿੰਘ ਚੱਢਾ ਦੀ ਰਿਲੀਜ਼ ਵਿੱਚ ਸਿਰਫ਼ ਇੱਕ ਦਿਨ ਬਾਕੀ ਹੈ। ਅਜਿਹੇ ‘ਚ ਆਮਿਰ ਖਾਨ ਦਾ ਤਣਾਅ ਕਾਫੀ ਵਧ ਗਿਆ ਹੈ। ਵਿਵਾਦਾਂ ਵਿਚਾਲੇ ਫਿਲਮ…

ਮੁੰਬਈ- ਲਾਲ ਸਿੰਘ ਚੱਢਾ ਦੀ ਰਿਲੀਜ਼ ਵਿੱਚ ਸਿਰਫ਼ ਇੱਕ ਦਿਨ ਬਾਕੀ ਹੈ। ਅਜਿਹੇ ‘ਚ ਆਮਿਰ ਖਾਨ ਦਾ ਤਣਾਅ ਕਾਫੀ ਵਧ ਗਿਆ ਹੈ। ਵਿਵਾਦਾਂ ਵਿਚਾਲੇ ਫਿਲਮ ਦੇ ਰਿਲੀਜ਼ ਹੋਣ ਕਾਰਨ ਆਮਿਰ ਖਾਨ ਵੀ ਘਬਰਾਏ ਹੋਏ ਹਨ। ਉਹ ਫਿਲਮ ਦੇ ਪ੍ਰਚਾਰ ਲਈ ਕੋਈ ਕਸਰ ਨਹੀਂ ਛੱਡ ਰਹੇ ਹਨ। ਤਣਾਅ ਨੇ ਆਮਿਰ ਖਾਨ ਦੀ ਨੀਂਦ ਵੀ ਉਡਾ ਦਿੱਤੀ ਹੈ। ਜੀ ਹਾਂ, ਅਦਾਕਾਰ ਨੇ ਖੁਦ ਦੱਸਿਆ ਹੈ ਕਿ ਉਨ੍ਹਾਂ ਦਾ ਹਾਲ ਕੀ ਹੈ।

Also Read: ਪੰਜਾਬ ਦੀ ਸਸਤੀ ਸ਼ਰਾਬ ਨੇ ਕੀਤੀ ਚੰਡੀਗੜ੍ਹ ਸ਼ਰਾਬ ਕਾਰੋਬਾਰੀਆਂ ਦੀ ਹਾਲਤ ਖਰਾਬ, ਅੱਜ ਦੁਕਾਨਾਂ ਰਹਿਣਗੀਆਂ ਬੰਦ

ਆਮਿਰ ਖਾਨ ਨੂੰ ਨੀਂਦ ਨਹੀਂ ਆ ਰਹੀ
ਲਾਲ ਸਿੰਘ ਚੱਢਾ ਦੇ ਪ੍ਰਮੋਸ਼ਨ ਦੌਰਾਨ ਆਮਿਰ ਨੇ ਮੰਗਲਵਾਰ ਨੂੰ ਮੀਡੀਆ ਨਾਲ ਗੱਲਬਾਤ ਕੀਤੀ। ਉਸ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਆਮਿਰ ਨੇ ਦੱਸਿਆ ਕਿ ਉਹ ਆਪਣੀ ਫਿਲਮ ਕਾਰਨ ਪਿਛਲੇ 48 ਘੰਟਿਆਂ ਤੋਂ ਸੌਂ ਨਹੀਂ ਸਕੇ ਹਨ।

ਆਮਿਰ ਖਾਨ ਨੇ ਕਿਹਾ- ਮੈਂ ਇਸ ਸਮੇਂ ਬਹੁਤ ਨਰਵਸ ਹਾਂ। 48 ਘੰਟੇ ਹੋ ਗਏ ਹਨ, ਮੈਨੂੰ ਨੀਂਦ ਨਹੀਂ ਆਈ। ਮੈਂ ਮਜ਼ਾਕ ਨਹੀਂ ਕਰ ਰਿਹਾ। ਮੈਂ ਸੱਚਮੁੱਚ ਸੌਂ ਨਹੀਂ ਸਕਦਾ। ਮੇਰਾ ਦਿਮਾਗ ਤੇਜ਼ ਰਫ਼ਤਾਰ ‘ਚ ਹੈ, ਇਸ ਲਈ ਮੈਂ ਕਿਤਾਬਾਂ ਪੜ੍ਹਦਾ ਹਾਂ ਜਾਂ ਆਨਲਾਈਨ ਸ਼ਤਰੰਜ ਖੇਡਦਾ ਹਾਂ। ਹੁਣ ਮੈਂ 11 ਅਗਸਤ ਤੋਂ ਬਾਅਦ ਹੀ ਸੌਂ ਸਕਾਂਗਾ।

Also Read: ਬਿਕਰਮ ਮਜੀਠੀਆ ਨੂੰ ਮਿਲੀ ਜ਼ਮਾਨਤ, ਅੱਜ ਸ਼ਾਮ ਨੂੰ ਹੀ ਜੇਲ੍ਹ ਤੋਂ ਆਉਣਗੇ ਬਾਹਰ

ਫਿਲਮ ਰਿਲੀਜ਼ ਹੋਣ ਤੋਂ ਬਾਅਦ ਕੀ ਕਰਨਗੇ ਆਮਿਰ?
ਜਦੋਂ ਆਮਿਰ ਖਾਨ ਤੋਂ ਪੁੱਛਿਆ ਗਿਆ ਕਿ 11 ਅਗਸਤ ਨੂੰ ਫਿਲਮ ਰਿਲੀਜ਼ ਹੋਣ ਤੋਂ ਬਾਅਦ ਉਹ ਕੀ ਕਰਨਗੇ? ਅਦਾਕਾਰ ਨੇ ਜਵਾਬ ਦਿੱਤਾ- 11 ਅਗਸਤ ਤੋਂ ਬਾਅਦ ਆਰਾਮ ਨਾਲ ਸੌਂਵਾਂਗਾ। ਮੈਨੂੰ ਲੱਗਦਾ ਹੈ ਕਿ ਸਿਰਫ਼ ਅਦਵੈਤ ਅਤੇ ਮੈਂ ਹੀ ਸ਼ਾਂਤੀ ਨਾਲ ਸੌਂ ਸਕਾਂਗੇ ਅਤੇ ਜਦੋਂ ਅਸੀਂ ਜਾਗ ਜਾਵਾਂਗੇ ਤਾਂ ਦਰਸ਼ਕ ਸਾਨੂੰ ਦੱਸਣਗੇ ਕਿ ਉਨ੍ਹਾਂ ਨੂੰ ਸਾਡੀ ਫ਼ਿਲਮ ਪਸੰਦ ਆਈ ਹੈ ਜਾਂ ਨਹੀਂ।

ਵਿਵਾਦਾਂ ਦੇ ਵਿਚਕਾਰ ਆਮਿਰ ਖਾਨ ਦੀ ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ‘ਚ ਆਮਿਰ ਦੇ ਨਾਲ ਕਰੀਨਾ ਕਪੂਰ ਖਾਨ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਸਾਊਥ ਸਟਾਰ ਨਾਗਾ ਚੈਤੰਨਿਆ ਅਤੇ ਮੋਨਾ ਸਿੰਘ ਵੀ ਫਿਲਮ ਦਾ ਹਿੱਸਾ ਹਨ। ਫਿਲਮ ‘ਚ ਮੋਨਾ ਆਮਿਰ ਦੀ ਮਾਂ ਦਾ ਕਿਰਦਾਰ ਨਿਭਾਅ ਰਹੀ ਹੈ। ਆਮਿਰ ਅਤੇ ਕਰੀਨਾ ਦੀ ਫਿਲਮ ਬਾਕਸ ਆਫਿਸ ‘ਤੇ ਅਕਸ਼ੇ ਕੁਮਾਰ ਦੀ ਰਕਸ਼ਾ ਬੰਧਨ ਨਾਲ ਟੱਕਰ ਲੈਣ ਵਾਲੀ ਹੈ। ਹੁਣ ਦੇਖਦੇ ਹਾਂ ਕਿ ਦੋ ਵੱਡੇ ਸਿਤਾਰਿਆਂ ਦੀਆਂ ਫਿਲਮਾਂ ਨੂੰ ਕਿੰਨਾ ਪਿਆਰ ਮਿਲਦਾ ਹੈ।

Leave a Reply

Your email address will not be published. Required fields are marked *