ਦਿੱਲੀ ਦੀ ਮੁਟਿਆਰ ਨੇ ਪੰਜਾਬ ਵਿਚ ਕੀਤੀ ਖ਼ੁਦਕੁਸ਼ੀ, ਟਰੇਨ ਅੱਗੇ ਛਾਲ ਮਾਰ ਜੀਵਨ ਲੀਲ੍ਹਾ ਕੀਤੀ ਖ਼ਤਮ

ਲਹਿਰਾਗਾਗਾ-ਦਿੱਲੀ ਦੀ ਰਹਿਣ ਵਾਲੀ ਇੱਕ ਮੁਟਿਆਰ ਵੱਲੋਂ ਸਥਾਨਕ ਸ਼ਹਿਰ ਵਿਚ ਆ ਕੇ Train ਅੱਗੇ ਛਾਲ ਮਾਰ ਕੇ ਖੁਦਕਸ਼ੀ ਕਰ ਲਈ ਗਈ। ਦਿੱਲੀ ਦੀ ਰਹਿਣ ਵਾਲੀ…

ਲਹਿਰਾਗਾਗਾ-ਦਿੱਲੀ ਦੀ ਰਹਿਣ ਵਾਲੀ ਇੱਕ ਮੁਟਿਆਰ ਵੱਲੋਂ ਸਥਾਨਕ ਸ਼ਹਿਰ ਵਿਚ ਆ ਕੇ Train ਅੱਗੇ ਛਾਲ ਮਾਰ ਕੇ ਖੁਦਕਸ਼ੀ ਕਰ ਲਈ ਗਈ। ਦਿੱਲੀ ਦੀ ਰਹਿਣ ਵਾਲੀ ਨਿਸ਼ਾ ਵਰਮਾ ਨੇ ਬਿਜਲੀ ਗ੍ਰਿਡਵੇ ਸਟੇਸ਼ਨ ਲਹਿਰਾਗਾਗਾ ਕੇ ਨੇੜੇ ਰੇਲਵੇ ਬੁਰਜੀ ਨੰਬਰ 111/3-4 ਦੇ ਪਾਸ ਮਾਲਗੱਡੀ ਦੇ ਰੇਲ ਗੱਡੀ ਅੱਗੇ ਆ ਆਤਮਹੱਤਿਆ ਕਰ ਲਈ ਹੈ। 
ਮਾਲ ਗੱਡੀ ਦੇ ਡਰਾਈਵਰ ਨੇ ਇਸ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ। ਥਾਣੇਦਾਰ ਜਗਵਿੰਦਰ ਸਿੰਘ ਇੰਚਾਰਜ ਰੇਲਵੇ ਪੁਲਿਸ ਲਹਿਰਾਗਾਗਾ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੋਰਚਰੀ ਵਿਚ ਰੱਖ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਕਾਫ਼ੀ ਮੁਸ਼ੱਕਤ ਤੋਂ ਬਾਅਦ ਮ੍ਰਿਤਕ ਦੇ ਵਾਰਸਾਂ ਦਾ ਪਤਾ ਲੱਗਾ, ਜਿਸ ‘ਚ ਮ੍ਰਿਤਕ ਦੀ ਪਛਾਣ ਦਿੱਲੀ ਦੀ ਰਹਿਣ ਵਾਲੀ ਨਿਸ਼ਾ ਵਰਮਾ ਵਜੋਂ ਹੋਈ ਹੈ। ਬਾਅਦ ’ਚ ਨਿਸ਼ਾ ਵਰਮਾ ਦੇ ਪਰਿਵਾਰ ਵਾਲੇ ਇੱਥੇ ਪਹੁੰਚੇ। ਪਰਿਵਾਰ ਦੇ ਬਿਆਨ ਅਨੁਸਾਰ ਸੀਆਰਪੀਸੀ 174 ਦੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਦੇ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ। ਮੁਟਿਆਰ ਨੇ ਖੁਦਕੁਸ਼ੀ ਕਿਉਂ ਕੀਤੀ ਇਸ ਦਾ ਕਾਰਨ ਹਾਲੇ ਸਾਹਮਣੇ ਨਹੀਂ ਆ ਸਕਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *