ਟੋਰਾਂਟੋ : ਭਾਰਤ ਦੇਸ਼ ਵਿਚ ਵੱਸਦੇ ਜ਼ਿਆਦਾਤਰ ਨੌਜਵਾਨਾਂ ਦਾ ਸੁਪਨਾ ਵਿਦੇਸ਼ ਵਿਚ ਪੜ੍ਹਾਈ (Study abroad) ਕਰਨ ਦਾ ਹੁੰਦਾ ਹੈ ਇਸ ਸੁਪਨੇ ਨੂੰ ਕੁਝ ਨੌਜਵਾਨ ਤਾਂ ਪੂਰਾ ਕਰ ਲੈਂਦੇ ਹਨ ਪਰ ਕੁਝ ਰਹਿ ਜਾਂਦੇ ਹਨ। ਇਸ ਦੌਰਾਨ ਜਿਹੜੇ ਨੌਜਵਾਨ ਵਿਦੇਸ਼ ਪੜ੍ਹਾਈ ਕਰਨ ਜਾਂਦੇ ਹਨ ਉਨ੍ਹਾਂ ਦੀਆਂ ਮੁਸ਼ਕਲਾਂ ਉਥੇ ਜਾ ਕੇ ਵੀ ਖਤਮ ਨਹੀਂ ਹੁੰਦੀਆਂ। ਕੁਝ ਨੌਜਵਾਨ ਤਾਂ ਉਥੇ ਹਾਦਸਿਆਂ (Accidents) ਦੇ ਸ਼ਿਕਾਰ ਹੋ ਜਾਂਦੇ ਹਨ ਤਾਂ ਕੁਝ ਆਪਸੀ ਲੜਾਈ ਝਗੜਿਆਂ (Mutual fights) ਕਾਰਣ ਆਪਣੀ ਜਾਨ ਗੁਆ ਬੈਠਦੇ ਹਨ। ਪਿਛੇ ਭਾਰਤ ਵਿਚ ਉਨ੍ਹਾਂ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਕਿਉਂਕਿ ਮਾ-ਪਿਆਂ ਵਲੋਂ ਆਪਣੀ ਜ਼ਿੰਦਗੀ ਦੀ ਕਮਾਈ ਲਗਾ ਕੇ ਪੁੱਤਰ ਦੇ ਚੰਗੇ ਭਵਿੱਖ ਲਈ ਉਸ ਨੂੰ ਵਿਦੇਸ਼ ਭੇਜਿਆ ਹੁੰਦਾ ਹੈ ਪਰ ਜਦੋਂ ਉਨ੍ਹਾਂ ਨੂੰ ਅਜਿਹੀ ਖਬਰ ਸੁਣਨ ਨੂੰ ਮਿਲਦੀ ਹੈ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। Also Read : ਪਿੰਡ ਕਲਸੀਆਂ ਵਾਸੀ ਗੁਰਸੇਵਕ ਸਿੰਘ ਦੇ ਮੂੰਹ ‘ਤੇ ਤਾਬੜਤੋੜ ਵਾਰ ਕਰ ਉਤਾਰਿਆ ਮੌਤ ਦੇ ਘਾਟ

ਟੋਰਾਂਟੋ ‘ਚ ਪੜ੍ਹਨ ਵਾਲੇ ਇਕ ਭਾਰਤੀ ਵਿਦਿਆਰਥੀ (Indian students) ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੀੜਤ ਕਾਰਤਿਕ ਵਾਸੂਦੇਵ (Kartik Vasudev) ਟੋਰਾਂਟੋ ਦੀ ਸੈਨੇਕਾ ਯੂਨੀਵਰਸਿਟੀ (Seneca University of Toronto) ‘ਚ ਗਲੋਬਲ ਮੈਨੇਜਮੈਂਟ (Global Management) ‘ਚ ਪਹਿਲੇ ਸਾਲ ਦੇ ਵਿਦਿਆਰਥੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਕਾਰਤਿਕ ਦੀ ਹੱਤਿਆ ਸ਼ੇਰਬੌਰਨ ਮੈਟਰੋ ਸਟੇਸ਼ਨ (Sherbourne Metro Station) ਦੇ ਬਾਹਰ ਕੀਤੀ ਗਈ ਹੈ। ਹੁਣ ਤਕ ਹੱਤਿਆ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਗਾਜ਼ੀਆਬਾਦ ਦੇ ਰਹਿਣ ਵਾਲਾ ਕਾਰਤਿਕ ਪੜ੍ਹਾਈ ਦੇ ਨਾਲ-ਨਾਲ ਇਕ ਰੈਸਟੋਰੈਂਟ ‘ਚ ਪਾਰਟਟਾਈਮ ਜੌਬ (Part time job in restaurant) ਵੀ ਕਰਦਾ ਸੀ। ਉਹ ਸ਼ੇਰਬੌਰਨ ਸਟੇਸ਼ਨ ਤੋਂ ਆਪਣੇ ਕੰਮ ਦੀ ਜਗ੍ਹਾ ਜਾਣ ਲਈ ਬੱਸ ਲੈ ਰਿਹਾ ਸੀ, ਉਦੋਂ ਹੀ ਉਸ ਨੂੰ ਗੋਲ਼ੀਆਂ ਮਾਰੀਆਂ ਗਈਆਂ। ਉਸ ਦੇ ਇਕ ਰਿਸ਼ਤੇਦਾਰ ਨੇ ਨੈੱਟ ‘ਤ ਚੱਲ ਰਹੀਆਂ ਖਬਰਾਂ ‘ਤੋਂ ਕਾਰਤਿਕ ਦੀ ਪਛਾਣ ਕੀਤੀ। ਇਸ ਘਟਨਾ ‘ਤੇ ਵਿਦੇਸ਼ੀ ਮੰਤਰੀ ਐੱਸ ਜੈਸ਼ੰਕਰ ਨੇ ਦੁੱਖ ਜਤਾਇਆ ਤੇ ਪੀੜਤ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟਾਈ ਹੈ।
ਕਾਰਤਿਕ ਦੇ ਪਿਤਾ ਜਿਤੇਸ਼ ਨੇ ਦੱਸਿਆ ਕਿ ਕਾਰਤਿਕ ਨਾਲ ਆਖਰੀ ਵਾਰ ਵੀਰਵਾਰ ਨੂੰ ਫੋਨ ‘ਤੇ ਗੱਲ ਕੀਤੀ ਸੀ। ਕੁਝ ਦੇਰ ਬਾਅਦ ਉਸ ਦਾ ਫੋਨ ਸਵਿੱਚ ਹੋ ਗਿਆ। ਉਹ ਉੱਥੇ ਆਪਣੇ ਕਜ਼ਨ ਨਾਲ ਰਹਿੰਦਾ ਹੈ। ਥੋੜ੍ਹੀ ਦੇਰ ਬਾਅਦ ਵੀ ਜਦੋਂ ਕਾਰਤਿਕ ਦਾ ਪਤਾ ਨਾ ਚੱਲਿਆ ਤਾਂ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਬਾਅਦ ‘ਚ ਜਦੋਂ ਸ਼ੇਰਬੌਰਨ ਮੈਟਰੋ ਸਟੇਸ਼ਨ ਦੇ ਬਾਹਰ ਫਾਇਰਿੰਗ ਦੀ ਖਬਰ ਆਈ ਤਾਂ ਪਤਾ ਲੱਗਿਆ ਕਿ ਕਾਰਤਿਕ ਦੀ ਹੱਤਿਆ ਹੋ ਚੁੱਕੀ ਹੈ।
