ਸੰਸਦ ਨੂੰ ਧੂੰਆਂ-ਧੂੰਆਂ ਕਰਨ ਵਾਲੇ 4 ਮੁਲਜ਼ਮਾਂ ਵਿੱਚ ਇਕ ਮਹਿਲਾ ਵੀ ਸ਼ਾਮਿਲ, ਜਾਣੋ ਇੰਨ੍ਹਾਂ ਦੇ ਨਾਂਅ

ਨਵੀਂ ਦਿੱਲੀ : ਦੇਸ਼ ‘ਚ ਸਭ ਤੋਂ ਸੁਰੱਖਿਅਤ ਕਹੇ ਜਾਣ ਵਾਲੇ ਸੰਸਦ ਭਵਨ ਦੇ ਬਾਹਰ ਬੁੱਧਵਾਰ ਸਵੇਰੇ ਕੁਝ ਲੋਕਾਂ ਨੇ ਹੰਗਾਮਾ ਕਰ ਦਿੱਤਾ। ਸੰਸਦ ਦੀ…

ਨਵੀਂ ਦਿੱਲੀ : ਦੇਸ਼ ‘ਚ ਸਭ ਤੋਂ ਸੁਰੱਖਿਅਤ ਕਹੇ ਜਾਣ ਵਾਲੇ ਸੰਸਦ ਭਵਨ ਦੇ ਬਾਹਰ ਬੁੱਧਵਾਰ ਸਵੇਰੇ ਕੁਝ ਲੋਕਾਂ ਨੇ ਹੰਗਾਮਾ ਕਰ ਦਿੱਤਾ। ਸੰਸਦ ਦੀ ਸੁਰੱਖਿਆ ‘ਚ ਲੱਗੇ ਦਿੱਲੀ ਪੁਲਿਸ ਦੇ ਜਵਾਨਾਂ ਨੇ ਦੋ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਪ੍ਰਦਰਸ਼ਨਕਾਰੀਆਂ ‘ਚ ਇਕ ਔਰਤ ਅਤੇ ਇਕ ਪੁਰਸ਼ ਵੀ ਸ਼ਾਮਿਲ ਸਨ। ਪੁਲਿਸ ਦੋਵਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। 

ਸਾਗਰ ਨਾਮ ਦੇ ਵਿਅਕਤੀ ਨੇ ਕੀਤਾ ਸੀ ਸੰਸਦ ਵਿੱਚ ਧੂੰਆ
ਲੋਕ ਸਭਾ ਦੇ ਅੰਦਰ ਕਲਰ ਕ੍ਰੈਕਟਰ ਲੈ ਕੇ ਪਹੁੰਚੇ ਵਿਅਕਤੀ ਦਾ ਨਾਮ ਸਾਗਰ ਸ਼ਰਮਾ ਦੱਸਿਆ ਜਾ ਰਿਹਾ ਹੈ। ਉਧਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਸਾਗਰ ਕਿੱਥੋ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਇਹ ਵਾਰਦਾਤ ਕਿਸ ਮਕਸਦ ਨਾਲ ਕੀਤੀ ਹੈ।

ਸੰਸਦ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਲੋਕ 
ਜਿੱਥੇ ਸਾਗਰ ਨਾਮ ਦੇ  ਵਿਅਕਤੀ ਨੇ ਸੰਸਦ ਅੰਦਰ ਧੂੰਆ ਕੀਤਾ ਉਥੇ ਹੀ ਦੋ ਵਿਅਕਤੀਆਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ। ਇੰਨ੍ਹਾਂ ਦੋ ਪ੍ਰਦਰਸ਼ਨਕਾਰੀਆਂ ਵਿੱਚ ਇਕ ਮਹਿਲਾ ਵੀ ਸ਼ਾਮਿਲ ਹੈ ਜਿਸ ਦੀ ਪਛਾਣ ਨੀਲਮ 42 ਸਾਲਾ ਵਜੋਂ ਹੋਈ ਹੈ ਇਹ ਮਹਿਲਾ ਹਿਸਾਰ ਦੀ ਰਹਿਣ ਵਾਲੀ ਹੈ। ਦੂਜੀ ਪ੍ਰਦਰਸ਼ਨਕਾਰੀ ਦੀ ਪਛਾਣ ਅਨਮੋਲ ਸ਼ਿੰਦੇ 25 ਸਾਲ ਵਾਸੀ ਲਾਤੂਰ ਮਹਾਰਾਸ਼ਟਰ ਵਜੋਂ ਹੋਈ ਹੈ।

Leave a Reply

Your email address will not be published. Required fields are marked *