ਹਾਈਵੇ ਉਤੇ ਖੜ੍ਹੇ ਟਰੱਕ ਪਿੱਛੇ ਜਾ ਵੱਜੀ ਕਰੇਟਾ, ਪੈ ਗਿਆ ਖਿਲਾਰਾ, ਹਿਮਾਚਲ ਜਾਣ ਲਈ ਨਿਕਲੇ ਸੀ ਚਾਰ ਦੋਸਤ, ਵਾਪਰ ਗਿਆ ਭਾਣਾ

ਬਲਜਿੰਦਰ ਸਿੰਘ ਮਹੰਤ,ਡੇਰਾਬੱਸੀ : ਚੰਡੀਗੜ੍ਹ-ਅੰਬਾਲਾ ਮੁੱਖ ਮਾਰਗ ’ਤੇ ਰੇਲਵੇ ਫਲਾਈਓਵਰ ’ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਖ਼ਰਾਬ ਟਰੱਕ ਦੇ ਪਿੱਛੇ ਕ੍ਰੇਟਾ ਗੱਡੀ ਜਾ ਵੱਜੀ। ਇਸ…

ਬਲਜਿੰਦਰ ਸਿੰਘ ਮਹੰਤ,ਡੇਰਾਬੱਸੀ : ਚੰਡੀਗੜ੍ਹ-ਅੰਬਾਲਾ ਮੁੱਖ ਮਾਰਗ ’ਤੇ ਰੇਲਵੇ ਫਲਾਈਓਵਰ ’ਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਖ਼ਰਾਬ ਟਰੱਕ ਦੇ ਪਿੱਛੇ ਕ੍ਰੇਟਾ ਗੱਡੀ ਜਾ ਵੱਜੀ। ਇਸ ਵਿਚ ਚਾਰ ਨੌਜਵਾਨਾਂ ’ਚੋਂ ਇਕ ਦੀ ਮੌਕੇ ’ਤੇ ਹੀ ਮੌ.ਤ ਹੋ ਗਈ। ਤਿੰਨ ਗੰਭੀਰ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਕ੍ਰੇਟਾ ’ਚ 4 ਦੋਸਤ ਹਿਮਾਚਲ ਜਾਣ ਲਈ ਘਰੋਂ ਨਿੱਕਲੇ ਸਨ। ਪੁਲਿਸ ਨੇ ਫ਼ਰਾਰ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਟਰੱਕ ਨੂੰ ਕਬਜ਼ੇ ’ਚ ਲੈ ਲਿਆ। ਮ੍ਰਿਤਕ ਦੀ ਪਛਾਣ ਦੀਪਕ ਵੋਹਰਾ (25) ਪੁੱਤਰ ਰਾਜੇਸ਼ ਵੋਹਰਾ ਵਾਸੀ ਕੈਥਲ ਵਜੋਂ ਹੋਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਲਾ.ਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸ਼ਾਮ ਦੀਪਕ (25), ਕਮਲ (21), ਵਿਕਰਮ (30) ਤੇ ਹਰਸ਼ (22) ਕੈਥਲ ਤੋਂ ਹਿਮਾਚਲ ਜਾਣ ਲਈ ਕਾਰ ’ਚ ਘਰੋਂ ਨਿਕਲੇ ਸਨ। ਬੀਤੀ ਰਾਤ ਕਰੀਬ 2 ਵਜੇ ਭਾਂਖਰਪੁਰ ਫਲਾਈਓਵਰ ਨੇੜੇ ਬੀਅਰ ਫੈਕਟਰੀ ਦੇ ਸਾਹਮਣੇ ਸੜਕ ’ਤੇ ਟਰੱਕ ਖੜ੍ਹਾ ਸੀ। ਜਾਂਚ ਅਧਿਕਾਰੀ ਏ.ਐੱਸ.ਆਈ. ਸੁਰਿੰਦਰ ਸਿੰਘ ਅਨੁਸਾਰ ਟਰੱਕ ਚਾਲਕ ਫ਼ੋਨ ਸੁਣ ਰਿਹਾ ਸੀ। ਇਸੇ ਦੌਰਾਨ ਟਰੱਕ ਦੇ ਪਿੱਛੇ ਕ੍ਰੇਟਾ ਟਕਰਾ ਗਈ। ਰਫ਼ਤਾਰ ਇੰਨੀ ਤੇਜ਼ ਸੀ ਕਿ ਕਾਰ ਦੇ ਪਰਖੱਚੇ ਉਡ ਗਏ।
ਹਾਦਸੇ ਦੌਰਾਨ ਕ੍ਰੇਟਾ ਚਾਲਕ ਦੀਪਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਜ਼ਖਮੀਆਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਇੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਣ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ। ਬਾਅਦ ਵਿਚ ਕਮਲ ਨੂੰ ਪੀ.ਜੀ.ਆਈ. ਤੇ ਹਰਸ਼ ਨੂੰ ਮੋਹਾਲੀ ਦੇ ਫੌਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Leave a Reply

Your email address will not be published. Required fields are marked *