Mumbai Cyclone: ਸਮੁੰਦਰ ਦੀਆਂ ਤੇਜ਼ ਲਹਿਰਾਂ ਵਿਚਕਾਰ ਕਈ ਘੰਟੇ ਫਸੇ ਰਹਿਣ ਤੋਂ ਬਾਅਦ ਮੌਤ ਨੂੰ ਦਿੱਤੀ ਮਾਤ

ਮੁੰਬਈ:  ਚੱਕਰਵਾਤ  ਤੂਫ਼ਾਨ ਨੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਜਿਵੇ ਮਹਾਰਾਸ਼ਟਰ ਤੋਂ ਗੁਜਰਾਤ ਤੱਕ ਤਬਾਹੀ ਮਚਾ ਦਿੱਤੀ ਹੈ। ਇਸ ਵਿਚਾਲੇ ਬੀਤੇ ਦਿਨੀ ਤਾਊਤੇ ਤੂਫ਼ਾਨ…

ਮੁੰਬਈ:  ਚੱਕਰਵਾਤ  ਤੂਫ਼ਾਨ ਨੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਜਿਵੇ ਮਹਾਰਾਸ਼ਟਰ ਤੋਂ ਗੁਜਰਾਤ ਤੱਕ ਤਬਾਹੀ ਮਚਾ ਦਿੱਤੀ ਹੈ। ਇਸ ਵਿਚਾਲੇ ਬੀਤੇ ਦਿਨੀ ਤਾਊਤੇ ਤੂਫ਼ਾਨ (Mumbai) ਮੁੰਬਈ ‘ਚੋਂ ਲੰਘਿਆ, ਉਸ ਸਮੇਂ ਇੱਕ ਜਹਾਜ਼ ‘ਬਾਰਜ P305’ ਇਸ ‘ਚ ਫੱਸ ਗਿਆ ਸੀ। ਇਸ ਜਹਾਜ਼ ‘ਚ ਕੁਲ 273 ਲੋਕ ਸਵਾਰ ਸਨ। ਹੁਣ ਇਸ ਜਹਾਜ਼ ਦੇ ਡੁੱਬਣ ਦੀ ਖ਼ਬਰ ਸਾਹਮਣੇ ਆਈ ਹੈ।

ਵੱਡੇ ਪੱਧਰ ‘ਤੇ ਬਚਾਅ ਮੁਹਿੰਮ ਚਲਾ ਕੇ 184 ਲੋਕਾਂ ਨੂੰ ਬਚਾਇਆ ਗਿਆ ਹੈ। ਹਾਲਾਂਕਿ ਜਹਾਜ਼ ‘ਚ ਸਵਾਰ ਬਾਕੀ ਲੋਕਾਂ ਬਾਰੇ ਅਜੇ ਤਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅਜੇ ਵੀ ਭਾਲ ਲਗਾਤਾਰ ਜਾਰੀ ਹੈ। ਜਦੋਂ ਬਰਜ ਪੀ 305 ਦੇ ਕਰੂ  ਮੈਂਬਰ ਸਮੁੰਦਰ ਦੀਆਂ ਤੇਜ਼ ਲਹਿਰਾਂ ਦੇ ਵਿਚਕਾਰ ਕਈ ਘੰਟੇ ਫਸੇ ਰਹਿਣ ਤੋਂ ਬਾਅਦ ਮੁੰਬਈ ਬੰਦਰਗਾਹ ਪਹੁੰਚੇ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਫੁੱਟ ਗਏ। ਕਰੂ ਮੈਂਬਰਾਂ ਨੇ ਇੱਥੇ ਸਮੁੰਦਰ ਨੂੰ ਮੌਤ ਦੇ ਕੇ ਜੀਵਨ ਜਿਤਾਉਣ ਦੀ ਭਿਆਨਕ ਦੁਖਾਂਤ  ਸੁਣਾਇਆ। 

 

ਅਰਬ ਸਾਗਰ ਮੁੰਬਈ ਦੇ ਤੱਟ ਵਿਚ ਚੱਕਰਵਾਤ ਤੂਫ਼ਾਨ ਤੌਕਤੇ ਆਉਣ ਨਾਲ ਬਰਜ ਪੀ. 305 ਦੇ ਡੁੱਬਣ ਤੋਂ ਬਾਅਦ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਹੁਣ ਤੱਕ 184 ਲੋਕਾਂ ਨੂੰ ਬਚਾਇਆ ਗਿਆ ਹੈ। ਭਾਲ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ। ਜਹਾਜ਼ ਨੂੰ ਬਚਾਉਣ ਲਈ ਪਹਿਲਾਂ ਤੋਂ ਚੌਕਸ ਸਮੁੰਦਰੀ ਫ਼ੌਜ ਨੇ ਪੂਰੀ ਕੋਸ਼ਿਸ਼ ਕੀਤੀ ਪਰ ਜਹਾਜ਼ ‘ਚ ਸਵਾਰ ਬਾਕੀ  ਲੋਕਾਂ ਬਾਰੇ ਅਜੇ ਤਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਆਈਐਨਐਸ ਕੋਚੀ ਨੂੰ ਇਸ ਦੇ ਬਚਾਅ ਲਈ ਰਵਾਨਾ ਕੀਤਾ ਗਿਆ, ਪਰ ਹਾਲਾਤ ਬਹੁਤ ਹੀ ਖਰਾਬ ਹਨ। ਸਮੁੰਦਰ ‘ਚ ਤੇਜ਼ ਲਹਿਰਾਂ ਉਠ ਰਹੀਆਂ ਸਨ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ। 

Leave a Reply

Your email address will not be published. Required fields are marked *