ਰਾਏਪੁਰ (ਇੰਟ.)- ਛੱਤੀਸਗੜ੍ਹ ਦੇ ਕਵਰਧਾ ਬਲਾਕ ਦੇ ਪਿੰਡ ਲਿਮੋ ਵਿਚ ਇਕ ਨਰਸ ਨੇ ਕੋਰੋਨਾ ਵਾਰੀਅਰ ਬਣ ਅਜਿਹਾ ਜਜ਼ਬਾ ਵਿਖਾਇਆ ਕਿ ਅੱਜ ਹਰ ਕੋਈ ਉਸ ਨੂੰ ਸਲਾਮਾਂ ਕਰ ਰਿਹਾ ਹੈ। ਦਰਅਸਲ ਇਹ ਨਰਸ ਗਰਭਵਤੀ ਹੋਣ ਦੇ ਬਾਵਜੂਦ ਲਗਾਤਾਰ ਲੋਕਾਂ ਦੀ ਸੇਵਾ ਕਰਦੀ ਰਹੀ। ਜਦੋਂ ਉਸ ਨੇ ਬੱਚੀ ਨੂੰ ਜਨਮ ਦਿੱਤਾ ਤਾਂ ਮਾਂ-ਧੀ ਦੋਵੇਂ ਕੋਰੋਨਾ ਦੀ ਲਪੇਟ ਵਿਚ ਸਨ। ਬੱਚੀ ਨੂੰ ਤਾਂ ਡਾਕਟਰਾਂ ਨੇ ਕਿਸੇ ਤਰ੍ਹਾਂ ਬਚਾ ਲਿਆ ਪਰ ਨਰਸ ਨੇ ਆਪਣਾ ਫਰਜ਼ ਨਿਭਾਉਂਦੇ-ਨਿਭਾਉਂਦੇ ਆਪਣੀ ਜਾਨ ਵਾਰ ਦਿੱਤੀ।
ਇਹ ਵੀ ਪੜੋ: ਛੱਤ ‘ਤੇ ਲਹਿਰਾ ਕੇ ਕਾਲਾ ਝੰਡਾ ਸਿੱਧੂ ਜੋੜੇ ਨੇ ਮਾਰੀ ਲਲਕਾਰ, ਦਿੱਤਾ ਪੰਜਾਬੀਆਂ ਨੂੰ ਖਾਸ ਸੁਨੇਹਾ
ਗਰਭਵਤੀ ਹੋਣ ਦੇ ਬਾਵਜੂਦ ਨਿਭਾਉਂਦੀ ਰਹੀ ਡਿਊਟੀ
ਨਰਸ ਦੇ ਪਤੀ ਭੇਸ਼ ਕੁਮਾਰ ਬਾਂਜਰੇ ਨੇ ਦੱਸਿਆ ਕਿ ਉਸ ਦੀ ਪਤਨੀ ਪ੍ਰਭਾ ਗਰਭਵਤੀ ਹੋਣ ਦੇ ਬਾਵਜੂਦ ਕੋਵਿਡ ਵਾਰਡ ਵਿਚ ਡਿਊਟੀ ਕਰਦੀ ਰਹੀ। ਉਹ ਕਵਰਧਾ ਬਲਾਕ ਦੇ ਪਿੰਡ ਲਿਮੋ ਵਿਚ ਰਹਿੰਦੀ ਸੀ, ਜਦੋਂ ਕਿ ਉਸਦੀ ਪੋਸਟਿੰਗ ਪ੍ਰਾਇਮਰੀ ਹੈਲਥ ਸੈਂਟਰ ਖੈਰਵਰ ਖੁਰਦ ਲਰਮਮੀ (ਮੁੰਗੇਲੀ) ਵਿਖੇ ਸੀ। ਗਰਭਵਤੀ ਹੋਣ ਦੀ ਹਾਲਤ ਦੌਰਾਨ ਉਹ ਪਿੰਡ ਕਪਾਦਾਹ ਵਿੱਚ ਕਿਰਾਏ ਦੇ ਮਕਾਨ ਵਿੱਚ ਇਕੱਲੀ ਰਹਿਣ ਲੱਗੀ ਅਤੇ ਉਥੋਂ ਹਸਪਤਾਲ ਆਉਂਦੀ ਰਹਿੰਦੀ ਸੀ।
ਇਹ ਵੀ ਪੜੋ: PM ਮੋਦੀ ਨੂੰ ਲਿਖੇ ਪੱਤਰ ‘ਤੇ ਛਿੜੀ ਚਰਚਾ, ਸੰਯੁਕਤ ਕਿਸਾਨ ਮੋਰਚਾ ‘ਤੇ ਖੜ੍ਹੇ ਸਵਾਲਾਂ ‘ਤੇ ਲੀਡਰਾਂ ਦੇ ਰਹੇ ਜਵਾਬ
ਭੇਸ਼ ਕੁਮਾਰ ਨੇ ਦੱਸਿਆ ਕਿ ਪ੍ਰਭਾ ਨੂੰ 30 ਅਪ੍ਰੈਲ ਨੂੰ ਜਣੇਪੇ ਵੇਲੇ ਕਵਰਧਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਸ ਨੇ ਇਕ ਬੱਚੀ ਨੂੰ ਜਨਮ ਦਿੱਤਾ। ਬੱਚੀ ਨੂੰ ਜਨਮ ਦੇਣ ਤੋਂ ਬਾਅਦ ਬੱਚਾ ਅਤੇ ਮਾਂ ਦੋਵੇਂ ਕੋਰੋਨਾ ਇਨਫੈਕਟਿਡ ਹੋ ਗਏ ਤੇ ਉਸਦੀ ਪਤਨੀ ਦੀ ਮੌਤ ਹੋ ਗਈ। ਭੇਸ਼ ਕੁਮਾਰ ਨੇ ਦੱਸਿਆ ਕਿ 30 ਅਪ੍ਰੈਲ ਨੂੰ ਲੇਬਰ ਪੇਨ ਹੋਈ ਤਾਂ ਕਵਰਥਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਸਿਜ਼ੇਰੀਅਨ ਆਪ੍ਰੇਸ਼ਨ ਮਗਰੋਂ ਬੱਚੀ ਦਾ ਜਨਮ ਹੋਇਆ।
ਇਹ ਵੀ ਪੜੋ: ਪੰਜਾਬ ਵਿਚ ਵੈਕਸੀਨ ਸੰਕਟ, ਇਸ ਕੰਪਨੀ ਨੇ ਟੀਕੇ ਦੇਣ ਤੋਂ ਕੀਤੀ ਨਾਂਹ
ਹਸਪਤਾਲ ਵਿਚ ਰਹਿੰਦੇ ਸਮੇਂ ਉਸ ਨੂੰ ਕਈ ਵਾਰ ਬੁਖਾਰ ਹੋਇਆ। ਡਿਸਚਾਰਜ ਹੋਣ ‘ਤੇ ਜਦੋਂ ਉਹ ਘਰ ਪਹੁੰਚੀ ਤਾਂ ਖੰਘ ਵੀ ਸ਼ੁਰੂ ਹੋ ਗਈ। ਐਂਟੀਜਨ ਟੈਸਟ ਵਿਚ ਰਿਪੋਰਟ ਪਾਜ਼ੇਟਿਵ ਆਉਣ ‘ਤੇ ਉਸ ਨੂੰ ਕਵਰਥਾ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਆਕਸੀਜਨ ਲੈਵਲ ਘੱਟਣ ‘ਤੇ ਉਸ ਨੂੰ ਰਾਏਪੁਰ ਰੈਫਰ ਕੀਤਾਗਿਆ, ਪਰ 21 ਮਈ ਨੂੰ ਉਸ ਦੀ ਮੌਤ ਹੋ ਗਈ।





