ਟਰੰਪ ਦਾ ਨਿੱਜੀ ਸਹਾਇਕ ਕੋਰੋਨਾ ਪਾਜ਼ੀਟਿਵ ਆਉਣ ਮਗਰੋਂ ਟਰੰਪ ਦਾ ਵੀ ਕਰਵਾਇਆ ਗਿਆ ਟੈਸਟ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰਨਾ ਵਾਇਰਸ ਦਾ ਪ੍ਰਕੋਪ ਸੱਭ ਤੋਂ ਜ਼ਿਆਦਾ ਅਮਰੀਕਾ ਝੇਲ ਰਿਹਾ ਹੈ। ਇੱਥੇ ਕੋਰੋਨਾ ਦੀ ਚਪੇਟ ਵਿਚ 12 ਲੱਖ ਤੋਂ ਵੱਧ ਲੋਕ ਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰਨਾ ਵਾਇਰਸ ਦਾ ਪ੍ਰਕੋਪ ਸੱਭ ਤੋਂ ਜ਼ਿਆਦਾ ਅਮਰੀਕਾ ਝੇਲ ਰਿਹਾ ਹੈ। ਇੱਥੇ ਕੋਰੋਨਾ ਦੀ ਚਪੇਟ ਵਿਚ 12 ਲੱਖ ਤੋਂ ਵੱਧ ਲੋਕ ਆ ਚੁੱਕੇ ਹਨ ਪਰ ਇਸੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਕ ਨਿੱਜੀ ਸਹਾਇਕ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ ਜਿਸ ਤੋਂ ਬਾਅਦ ਤੁਰੰਤ ਰਾਸ਼ਟਰਪਤੀ ਟਰੰਪ ਦਾ ਵੀ ਟੈਸਟ ਕਰਵਾਇਆ ਗਿਆ ਜਿਸ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ।

 

ਮੀਡੀਆ ਰਿਪੋਰਟਾਂ ਅਨੁਸਾਰ ਕੋਰੋਨਾ ਪੀੜਤ ਵਿਅਕਤੀ ਫ਼ੌਜ ਦੀ ਇਕ ਕੁਲੀਨ ਇਕਾਈ ਦਾ ਹਿੱਸਾ ਹੈ ਜੋ ਰਾਸ਼ਟਰਪਤੀ ਦੇ ਪਰਿਵਾਰ ਦੀ ਦੇਖਭਾਲ ਦਾ ਕੰਮ ਸੰਭਾਲਦੀ ਹੈ। ਇਹ ਇਕਾਈ ਅਕਸਰ ਰਾਸ਼ਟਰਪਤੀ ਤੇ ਉਸਦੇ ਪਰਿਵਾਰ ਦੇ ਬਹੁਤ ਨੇੜੇ ਰਹਿ ਕੇ ਕੰਮ ਕਰਦੀ ਹੈ। ਰਿਪੋਰਟਾਂ ਮੁਤਾਬਕ ਜਦੋਂ ਟਰੰਪ ਨੂੰ ਗੱਲ ਦੀ ਜਾਣਕਾਰੀ ਦਿੱਤੀ ਗਈ ਤਾਂ ਉਹ ਕਾਫੀ ਉਦਾਸ ਹੋ ਗਏ। ਉੱਥੇ ਹੀ ਇਸ ਮਾਮਲੇ ਸਬੰਧੀ ਵਾਈਟ ਹਾਊਸ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ”ਸਾਨੂੰ ਮੈਡੀਕਲ ਯੂਨਿਟ ਤੋਂ ਜਾਣਕਾਰੀ ਮਿਲੀ ਹੈ ਕਿ ਅਮਰੀਕੀ ਸੈਨਾ ਨਾਲ ਜੁੜਿਆ ਇਕ ਵਿਅਕਤੀ ਜੋ ਕਿ ਟਰੰਪ ਪਰਿਵਾਰ ਦੇ ਨਾਲ ਨਿੱਜੀ ਸਹਾਇਕ ਦੇ ਤੌਰ ਉੱਤੇ ਕੰਮ ਕਰਦਾ ਹੈ ਉਹ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇਸ ਤੋਂ ਬਾਅਦ ਰਾਸ਼ਟਰਪਤੀ ਟਰੰਪ ਅਤੇ ਉੱਪ ਰਾਸ਼ਟਰਪਤੀ ਮਾਇਕ ਪੈਂਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਹੈ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ”। ਰਿਪੋਰਟਾਂ ਦੀ ਮੰਨੀਏ ਤਾਂ ਨਿੱਜੀ ਸਹਾਇਕ ਕਈ ਤਰ੍ਹਾ ਦੇ ਨਿੱਜੀ ਕਾਰਜਾਂ ਨਾਲ ਰਾਸ਼ਟਰਪਤੀ ਅਤੇ ਫਰਸਟ ਫੈਮਿਲੀ ਦੇ ਲਈ ਕੰਮ ਕਰਦੇ ਹਨ ਉਹ ਨਾ ਕੇਵਲ ਵੈਸਟ ਵਿੰਗ ਵਿਚ ਰਾਸ਼ਟਰਪਤੀ ਦੇ ਭੋਜਨ ਦੀ ਜ਼ਿੰਮੇਵਾਰੀ ਸੰਭਾਲਦੇ ਹਨ ਬਲਕਿ ਜਦੋਂ ਰਾਸ਼ਟਰਪਤੀ ਸੜਕਾਂ ਜਾਂ ਫਿਰ ਦੇਸ਼ ਤੋਂ ਬਾਹਰ ਯਾਤਰਾ ਕਰਦੇ ਹਨ ਉਦੋਂ ਵੀ ਉਨ੍ਹਾਂ ਦੇ ਨਾਲ ਰਹਿੰਦੇ ਹਨ। ਕੋਰੋਨਾ ਪਾਜ਼ੀਟਿਵ ਪਾਏ ਗਏ ਨਿੱਜੀ ਸਹਾਇਕ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਹੈ।

Leave a Reply

Your email address will not be published. Required fields are marked *