ਇੱਕ ਮਾਂ ਦਾ ਦਿਲ ਤੇ ਰੂਹ ਕਾਗਜ਼ਾਂ ਉੱਤੇ ਜਿਊਂਦੇ ਹੋ ਉੱਠੇ: ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਰਾਵੀ ਪੰਧੇਰ ਦੀ ਕਿਤਾਬ ‘ਲੈਟਰਜ਼ ਟੂ ਮਾਈ ਡੌਟਰਜ਼’ ਲੋਕ ਅਰਪਣ

ਚੰਡੀਗੜ੍ਹ, 26 ਜੂਨ : ਇੱਕ ਮਾਂ ਦੇ ਪਿਆਰ ਤੇ ਸਿਆਣਪ ਦੀ ਗਹਿਰਾਈ ਦਾ ਜਸ਼ਨ ਮਨਾਉਂਦਿਆਂ, ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ…

Celebrating the depth of a mother’s love and wisdom, Bal Mukand Sharma, Chairman, Punjab State Food Commission

ਚੰਡੀਗੜ੍ਹ, 26 ਜੂਨ : ਇੱਕ ਮਾਂ ਦੇ ਪਿਆਰ ਤੇ ਸਿਆਣਪ ਦੀ ਗਹਿਰਾਈ ਦਾ ਜਸ਼ਨ ਮਨਾਉਂਦਿਆਂ, ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਅੱਜ ਇੱਥੇ ਇੱਕ ਸਮਾਰੋਹ ਦੌਰਾਨ ਲੇਖਿਕਾ ਰਾਵੀ ਪੰਧੇਰ ਦੀ ਕਿਤਾਬ ‘ਲੈਟਰਜ਼ ਟੂ ਮਾਈ ਡੌਟਰਜ਼’ ਜਾਰੀ ਕੀਤੀ।

ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਇਹ ਕਿਤਾਬ ਇੱਕ ਭਾਵੁਕ ਸੰਗ੍ਰਹਿ ਹੈ ਜੋ ਇੱਕ ਮਾਂ ਦੀਆਂ ਭਾਵਨਾਵਾਂ, ਉਮੀਦਾਂ, ਡਰਾਂ ਅਤੇ ਜੀਵਨ ਦੇ ਸਬਕਾਂ ਨੂੰ ਆਪਣੀਆਂ ਧੀਆਂ ਲਈ ਲਿਖੀਆਂ ਚਿੱਠੀਆਂ ਵਿੱਚ ਪਰੋਂਦੀ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਦੂਰੀਆਂ ਦੇ ਇਸ ਦੌਰ ਵਿੱਚ, ਅਜਿਹੀਆਂ ਦਿਲੋਂ ਲਿਖੀਆਂ ਕਹਾਣੀਆਂ ਸਾਨੂੰ ਮਾਂ-ਧੀ ਦੇ ਰਿਸ਼ਤੇ ਦੀ ਤਾਕਤ ਅਤੇ ਕਦਰਾਂ-ਕੀਮਤਾਂ, ਹੌਸਲੇ ਤੇ ਪਛਾਣ ਘੜਨ ਵਿੱਚ ਮਾਂ ਦੀ ਭੂਮਿਕਾ ਦੀ ਯਾਦ ਦਿਵਾਉਂਦੀਆਂ ਹਨ।

ਲੇਖਿਕਾ ਦੀ ਸ਼ਲਾਘਾ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਜਦੋਂ ਔਰਤਾਂ ਆਪਣੇ ਜੀਵਨ ਅਨੁਭਵਾਂ ਨੂੰ ਕਲਮਬੱਧ ਕਰਦੀਆਂ ਹਨ ਤਾਂ ਪੰਜਾਬ ਦੀ ਸਾਹਿਤਕ ਵਿਰਾਸਤ ਹੋਰ ਅਮੀਰ ਹੁੰਦੀ ਹੈ। ‘ਲੈਟਰਜ਼ ਟੂ ਮਾਈ ਡੌਟਰਜ਼’ ਹਰ ਉਸ ਮਾਂ ਨਾਲ ਗੱਲ ਕਰਦੀ ਹੈ ਜੋ ਹੌਸਲਾ ਤੇ ਦਇਆ ਵਿਰਾਸਤ ਵਜੋਂ ਦੇਣਾ ਚਾਹੁੰਦੀ ਹੈ, ਅਤੇ ਹਰ ਉਸ ਧੀ ਨਾਲ ਜੋ ਆਪਣੀਆਂ ਜੜ੍ਹਾਂ ਨੂੰ ਸਮਝਣਾ ਚਾਹੁੰਦੀ ਹੈ।

ਲੇਖਕਾ ਰਾਵੀ ਪੰਧੇਰ ਨੇ ਸਾਂਝਾ ਕੀਤਾ ਕਿ ਇਹ ਕਿਤਾਬ ਉਨ੍ਹਾਂ ਗੱਲਬਾਤਾਂ ਨੂੰ ਸੰਭਾਲਣ ਲਈ ਲਿਖੀ ਗਈ ਹੈ ਜੋ ਅਕਸਰ ਅਣਕਹੀਆਂ ਰਹਿ ਜਾਂਦੀਆਂ ਹਨ। ਇਹ ਉਨ੍ਹਾਂ ਚੁੱਪ ਕੁਰਬਾਨੀਆਂ, ਸ਼ਾਂਤ ਹਿੰਮਤ ਅਤੇ ਬੇਸ਼ਰਤ ਪਿਆਰ ਨੂੰ ਸ਼ਰਧਾਂਜਲੀ ਹੈ ਜੋ ਮਾਂ ਬਣਨ ਨੂੰ ਪਰਿਭਾਸ਼ਿਤ ਕਰਦੇ ਹਨ। ਉਨ੍ਹਾਂ ਭਾਵਨਾਤਮਕ ਅਤੇ ਸੱਭਿਆਚਾਰਕ ਸਾਂਝਾਂ ਨੂੰ ਪਾਲਣ ਵਾਲੇ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਸ੍ਰੀ ਸ਼ਰਮਾ ਦਾ ਧੰਨਵਾਦ ਕੀਤਾ।

ਇਸ ਮੌਕੇ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ, ਵਿਜੇ ਦੱਤ, ਚੇਤਨ ਪ੍ਰਕਾਸ਼ ਧਾਲੀਵਾਲ ਤੇ ਮੈਂਬਰ ਸਕੱਤਰ ਕਨੂੰ ਥਿੰਦ ਵੀ ਹਾਜ਼ਿਰ ਸਨ।

Leave a Reply

Your email address will not be published. Required fields are marked *