ਚਲਦੀ ਕਾਰ ਉਤੇ ਡਿੱਗਾ ਵੱਡਾ ਪੱਥਰ, ਇਕੋ ਪਰਿਵਾਰ ਦੇ ਤਿੰਨ ਜੀਆਂ ਨੇ ਮੌਕੇ ਉਤੇ ਤੋੜਿਆ ਦਮ

ਸ਼੍ਰੀਨਗਰ-ਲੇਹ ਹਾਈਵੇ ‘ਤੇ ਜ਼ੋਜਿਲਾ ਇਲਾਕੇ ‘ਚ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਹਾਈਵੇ ਉਤੇ ਜਾਂਦੀ ਇੱਕ ਆਲਟੋ ਕਾਰ ’ਤੇ ਵੱਡਾ ਪੱਥਰ ਡਿੱਗਣ ਕਾਰਨ ਇੱਕੋ ਪਰਿਵਾਰ…

ਸ਼੍ਰੀਨਗਰ-ਲੇਹ ਹਾਈਵੇ ‘ਤੇ ਜ਼ੋਜਿਲਾ ਇਲਾਕੇ ‘ਚ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਹਾਈਵੇ ਉਤੇ ਜਾਂਦੀ ਇੱਕ ਆਲਟੋ ਕਾਰ ’ਤੇ ਵੱਡਾ ਪੱਥਰ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ।  
ਜਾਣਕਾਰੀ ਮੁਤਾਬਕ ਮਟਾਯਾਨ ਤੋਂ ਸ਼੍ਰੀਨਗਰ ਆ ਰਹੀ ਇਕ ਆਲਟੋ ਕਾਰ ‘ਤੇ ਅਚਾਨਕ ਇਕ ਵੱਡਾ ਪੱਥਰ ਡਿੱਗ ਗਿਆ। ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੇ ਤਿੰਨ ਮ੍ਰਿਤਕਾਂ ਦੀ ਪਛਾਣ 40 ਸਾਲਾ ਗੁਲਾਮ ਮੋਹੀਉਦੀਨ ਸ਼ੇਖ ਪੁੱਤਰ ਗੁਲਾਮ ਹੁਸੈਨ ਸ਼ੇਖ, 38 ਸਾਲਾ ਸਈਦਾ ਬੇਗਮ ਪੁੱਤਰੀ ਗੁਲਾਮ ਮੋਹੀਉਦੀਨ ਅਤੇ 14 ਸਾਲਾ ਜੀਸ਼ਾਨ ਮੁਹੰਮਦੂਦੀਨ ਪੁੱਤਰ ਗੁਲਾਮ ਮੋਹੀਉਦੀਨ ਸ਼ੇਖ ਵਜੋਂ ਕੀਤੀ ਹੈ। ਸਾਰੇ ਮ੍ਰਿਤਕ ਮਟਾਯਨ ਦਰਾਸ ਕਾਰਗਿਲ ਦੇ ਰਹਿਣ ਵਾਲੇ ਹਨ। ਜ਼ਖ਼ਮੀਆਂ ਦੀ ਪਛਾਣ ਡਰਾਈਵਰ ਅਬੂ ਮਜੀਦ ਭੱਟ ਪੁੱਤਰ ਗੁਲਾਮ ਮੁਹੰਮਦ ਭੱਟ, ਸਾਹਿਲ ਅਹਿਮਦ ਭੱਟ ਪੁੱਤਰ ਗੁਲਾਮ ਮੁਹੰਮਦ ਭੱਟ ਅਤੇ ਰਾਬੀਆ ਮੋਹੀਉਦੀਨ ਪੁੱਤਰੀ ਗੁਲਾਮ ਮੋਹੀਉਦੀਨ ਵਾਸੀ ਮਤਾਯਾਨ ਦਰਾਸ, ਕਾਰਗਿਲ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਮਦਦ ਲਈ ਮੌਕੇ ‘ਤੇ ਪਹੁੰਚੀ ਸੋਨਮਰਗ ਮੈਡੀਕਲ ਟੀਮਾਂ, ਸੋਨਮਰਗ ਪੁਲਿਸ ਅਤੇ ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ।ਫਿਲਹਾਲ ਸੋਨਮਰਗ ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

Leave a Reply

Your email address will not be published. Required fields are marked *