Batala News : ਬਟਾਲਾ ਵਿਚ ਬੁੱਧਵਾਰ ਤੜਕੇ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਮਹਿਤਾ ਰੋਡ ‘ਤੇ ਰੰਗੜ ਨੰਗਲ ਵਿਖੇ ਇਕ ਤੇਜ਼ ਰਫਤਾਰ ਟਿੱਪਰ ਨੇ ਲੱਕੜਾਂ ਨਾਲ ਲੱਦੇ ਘੜੁੱਕੇ ਨੂੰ ਸਾਈਡ ਮਾਰ ਦਿੱਤੀ। ਬੇਕਾਬੂ ਹੋਏ ਘੜੁੱਕੇ ਦੀ ਲਪੇਟ ‘ਚ ਆਉਣ ਨਾਲ ਅਖਬਾਰ ਵੰਡਣ ਜਾ ਰਹੇ ਹਾਕਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।
ਮ੍ਰਿਤਕ ਦੀ ਪਛਾਣ ਸਤਨਾਮ ਸਿੰਘ (40) ਪੁੱਤਰ ਗੁਰਦੀਪ ਸਿੰਘ ਵਾਸੀ ਬਦੋਵਾਲ ਵਜੋਂ ਹੋਈ ਹੈ। ਮ੍ਰਿਤਕ ਪਿਛਲੇ 20 ਸਾਲਾਂ ਤੋਂ ਅਖਬਾਰ ਵੰਡਣ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਮਹਿਤਾ ਚੌਕ ਤੋਂ ਅਖਬਾਰਾਂ ਲੈ ਕੇ ਵੱਖ-ਵੱਖ ਪਿੰਡਾਂ ‘ਚ ਅਖਬਾਰਾਂ ਵੰਡਣ ਜਾ ਰਿਹਾ ਸੀ। ਜਦ ਉਹ ਰੰਗੜ ਨੰਗਲ ਨਜ਼ਦੀਕ ਚੌਧਰੀਵਾਲ ਪੁੱਜਾ ਤਾਂ ਪਿੱਛੋ ਇੱਕ ਤੇਜ਼ ਰਫਤਾਰ ਟਿੱਪਰ ਨੇ ਲੱਕੜਾਂ ਲੱਦ ਕੇ ਜਾ ਰਹੇ ਘੜੁੱਕੇ ਨੂੰ ਸਾਈਡ ਮਾਰ ਦਿੱਤੀ, ਜਿਸ ਨਾਲ ਲੱਕੜਾਂ ਨਾਲ ਲੱਦਿਆ ਘੜੁੱਕਾ ਬੇਕਾਬੂ ਹੋ ਗਿਆ ਅਤੇ ਉਸ ਨੇ ਹਾਕਰ ਸਤਨਾਮ ਸਿੰਘ ਨੂੰ ਆਪਣੀ ਲਪੇਟ ‘ਚ ਲੈ ਲਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
Batala Accident News : ਅਖਬਾਰਾਂ ਵੰਡਣ ਜਾਂਦੇ ਹਾਕਰ ਦੀ ਹਾਦਸੇ ਵਿਚ ਮੌਤ, ਟਰੱਕ ਨੇ ਮਾਰੀ ਸਾਈਡ, ਬੇਕਾਬੂ ਘੜੁੱਕੇ ਦੀ ਲਪੇਟ ਵਿਚ ਆਇਆ ਹਾਕਰ
Batala News : ਬਟਾਲਾ ਵਿਚ ਬੁੱਧਵਾਰ ਤੜਕੇ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਮਹਿਤਾ ਰੋਡ ‘ਤੇ ਰੰਗੜ ਨੰਗਲ ਵਿਖੇ ਇਕ ਤੇਜ਼ ਰਫਤਾਰ ਟਿੱਪਰ ਨੇ ਲੱਕੜਾਂ ਨਾਲ…
