PGI ਚੰਡੀਗੜ੍ਹ ’ਚ ਨਹਿਰੂ ਹਸਪਤਾਲ ’ਚ ਲੱਗੀ ਅੱਗ, ਸਾਰੇ ਮਰੀਜ਼ ਸੁਰੱਖਿਅਤ ਕੱਢੇ

ਚੰਡੀਗੜ੍ਹ: ਪੀ ਜੀ ਆਈ ਚੰਡੀਗੜ੍ਹ ਦੇ ਅੰਦਰ ਨਹਿਰੂ ਹਸਪਤਾਲ ਵਿਚ ਅੱਗ ਲੱਗ ਗਈ। ਸਿਵਲ ਡਿਫੈਸ ਵਿਭਾਗ ਦੇ ਆਗੂ ਸੰਜੀਵ ਕੋਹਲੀ ਨੇ ਦੱਸਿਆ ਕਿ ਸਾਨੂੰ ਖਬਰ…

ਚੰਡੀਗੜ੍ਹ: ਪੀ ਜੀ ਆਈ ਚੰਡੀਗੜ੍ਹ ਦੇ ਅੰਦਰ ਨਹਿਰੂ ਹਸਪਤਾਲ ਵਿਚ ਅੱਗ ਲੱਗ ਗਈ। ਸਿਵਲ ਡਿਫੈਸ ਵਿਭਾਗ ਦੇ ਆਗੂ ਸੰਜੀਵ ਕੋਹਲੀ ਨੇ ਦੱਸਿਆ ਕਿ ਸਾਨੂੰ ਖਬਰ ਮਿਲੀ ਸੀ ਕਿ ਨਹਿਰੂ ਹਸਪਤਾਲ ਦੀ ਪਹਿਲੀ ਮੰਜ਼ਿਲ ’ਤੇ ਅੱਗੇ ਲੱਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਤੁਰੰਤ ਮੌਕੇ ’ਤੇ ਪੁੱਜ ਸਥਿਤੀ ਸੰਭਾਲੀ ਤੇ ਸਥਿਤੀ ਹੁਣ ਕਾਬੂ ਹੇਠ ਹੈ। ਹਸਪਤਾਲ ਅੰਦਰਲੇ ਸਾਰੇ ਲੋਕ ਸੁਰੱਖਿਅਤ ਕੱਢ ਲਏ ਹਨ।
ਪੀ ਜੀ ਆਈ ਦੇ ਡਾਇਰੈਕਟਰ ਡਾ. ਵਿਵੇਕ ਲਾਲ ਨੇ ਦੱਸਿਆ ਕਿ ਅੱਗ ਹਸਪਤਾਲ ਦੇ ਕੰਪਿਊਟਰ ਰੂਮ ਤੋਂ ਸ਼ੁਰੂ ਹੋਈ ਤੇ ਹੋਰ ਪਾਸੇ ਫੈਲੀ। ਉਹਨਾਂ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਨੇ ਫੁਰਤੀ ਨਾਲ ਕੰਮ ਕੀਤਾ ਤੇ ਸਾਰੇ ਮਰੀਜ਼ਾਂ ਨੂੰ ਪ੍ਰਭਾਵਤ ਇਲਾਕੇ ਵਿਚੋਂ ਸੁਰੱਖਿਅਤ ਕੱਢ ਲਿਆ ਗਿਆ ਹੈ।

Leave a Reply

Your email address will not be published. Required fields are marked *