ਇਕ ਵਿਅਕਤੀ ਨੂੰ ਇਕ ਕੁੜੀ ਨੂੰ ਉਸ ਵੇਲੇ ਘੂਰਨਾ ਮਹਿੰਗਾ ਪੈ ਗਿਆ ਜਦੋਂ ਉਹ ਸਿਗਰੇਟ ਪੀ ਰਹੀ ਸੀ। ਕੁੜੀ ਨੇ ਤੈਸ਼ ਵਿਚ ਆ ਕੇ ਵਿਅਕਤੀ ਉਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਉਕਤ ਵਿਅਕਤੀ ਦੀ ਮੌ.ਤ ਹੋ ਗਈ। ਇਹ ਮਾਮਲਾ ਮਹਾਰਾਸ਼ਟਰ ਦੇ ਨਾਗਪੁਰ ਦਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਸ਼ਨੀਵਾਰ ਰਾਤ ਦੀ ਹੈ ਜਦੋਂ 4 ਬੇਟੀਆਂ ਦਾ ਪਿਤਾ ਰਣਜੀਤ ਰਾਠੌੜ ਪਾਨ ਦੀ ਦੁਕਾਨ ‘ਤੇ ਗਿਆ ਹੋਇਆ ਸੀ। ਇਸ ਦੌਰਾਨ 24 ਸਾਲਾ ਕੁੜੀ ਜੈਸ਼੍ਰੀ ਪੰਧਰੇ ਸਿਗਰਟ ਪੀਣ ਲਈ ਉੱਥੇ ਪਹੁੰਚ ਗਈ ਅਤੇ ਸਿਗਰਟ ਪੀਣ ਲੱਗ ਗਈ। ਇੱਥੇ ਰਣਜੀਤ ਰਾਠੌੜ ਨੇ ਵੀ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ।
ਨਾਗਪੁਰ ਦੇ ਮਾਨੇਵਾੜਾ ਸੀਮਿੰਟ ਰੋਡ ‘ਤੇ ਹੋਏ ਇਸ ਕ.ਤ.ਲ ਤੋਂ ਹਰ ਕੋਈ ਹੈਰਾਨ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਪੁਲਿਸ ਰਿਪੋਰਟਾਂ ਦੇ ਮੁਤਾਬਕ ਜਦੋਂ ਰਾਠੌਰ ਜੈਸ਼੍ਰੀ ਪੰਧਾਰੇ ਵੱਲ ਵੇਖ ਰਿਹਾ ਸੀ ਤਾਂ ਉਸ ਨੇ ਇਤਰਾਜ਼ ਪ੍ਰਗਟ ਕੀਤਾ। ਇਸ ‘ਤੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਰਾਠੌਰ ਨੇ ਆਪਣਾ ਮੋਬਾਈਲ ਫੋਨ ਕੱਢ ਲਿਆ ਅਤੇ ਜੈਸ਼੍ਰੀ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ‘ਚ ਉਹ ਸਿਗਰਟ ਪੀਂਦੇ ਹੋਏ ਉਸ ਨੂੰ ਗਾਲ੍ਹਾਂ ਕੱਢ ਰਹੀ ਸੀ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਜੈਸ਼੍ਰੀ ਨੂੰ ਜਵਾਬ ਦਿੰਦੇ ਹੋਏ ਰਾਠੌਰ ਨੇ ਵੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜੈਸ਼੍ਰੀ ਪੰਧਾਰੇ ਵੀ ਆਪਣੀ ਦੋਸਤ ਸਵਿਤਾ ਸਯਾਰੇ ਦੇ ਨਾਲ ਮੌਜੂਦ ਸੀ।
ਜਾਂਚ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਬਹਿਸ ਦੌਰਾਨ ਜੈਸ਼੍ਰੀ ਨੇ ਆਪਣੇ ਦੋਸਤਾਂ ਆਕਾਸ਼ ਰਾਉਤ ਅਤੇ ਜੀਤੂ ਜਾਧਵ ਨੂੰ ਬੁਲਾਇਆ। ਇਸ ਦੌਰਾਨ ਰਣਜੀਤ ਰਾਠੌੜ ਉਥੇ ਤੋਂ ਨਿਕਲ ਕੇ ਮਹਾਲਕਸ਼ਮੀ ਨਗਰ ਪਹੁੰਚ ਗਿਆ ਅਤੇ ਉਥੇ ਬੀਅਰ ਪੀਣ ਲੱਗਾ। ਇਸ ਦੌਰਾਨ ਮਹਿਲਾ ਅਤੇ ਉਸ ਦੇ ਦੋਸਤ ਉਸ ਦੇ ਪਿੱਛੇ ਚਲੇ ਗਏ ਅਤੇ ਉਥੇ ਵੀ ਝਗੜਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮਾਮਲਾ ਵਧ ਗਿਆ ਅਤੇ ਉਨ੍ਹਾਂ ਨੇ ਰਣਜੀਤ ਰਾਠੌਰ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਵਿੱਚ ਉਸ ਦੀ ਮੌ.ਤ ਹੋ ਗਈ। ਸੀਸੀਟੀਵੀ ਫੁਟੇਜ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਜੈਸ਼੍ਰੀ ਪੰਧਰੇ ਨੇ ਖੁਦ ਰਣਜੀਤ ਰਾਠੌਰ ‘ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ।
ਰਣਜੀਤ ਰਾਠੌਰ ਦਾ ਕ.ਤ.ਲ ਕਰਨ ਤੋਂ ਬਾਅਦ ਚਾਰੋਂ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ। ਹੁਣ ਪੁਲਿਸ ਨੇ ਜੈਸ਼੍ਰੀ, ਸਵਿਤਾ ਅਤੇ ਆਕਾਸ਼ ਨੂੰ ਗ੍ਰਿਫ.ਤਾਰ ਕਰ ਲਿਆ ਹੈ। ਸੀਨੀਅਰ ਇੰਸਪੈਕਟਰ ਕੈਲਾਸ਼ ਦੇਸ਼ਮਾਨੇ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਇਸ ਮਾਮਲੇ ‘ਚ ਰਾਠੌੜ ਦੇ ਫੋਨ ਤੋਂ ਮਿਲੀ ਫੁਟੇਜ ਅਤੇ ਸੀਸੀਟੀਵੀ ਤੋਂ ਮਿਲੀ ਵੀਡੀਓ ਨੂੰ ਅਹਿਮ ਸਬੂਤ ਮੰਨਿਆ ਜਾ ਰਿਹਾ ਹੈ।
24 ਸਾਲਾ ਕੁੜੀ ਨੂੰ ਸਿਗ.ਰੇਟ ਪੀਂਦੇ ਘੂਰਿਆ, ਚਾਕੂ ਨਾਲ ਹਮਲਾ ਕਰ ਮੌ.ਤ ਦੇ ਘਾਟ ਉਤਾਰ ਦਿੱਤਾ ਚਾਰ ਧੀਆਂ ਦਾ ਪਿਓ
ਇਕ ਵਿਅਕਤੀ ਨੂੰ ਇਕ ਕੁੜੀ ਨੂੰ ਉਸ ਵੇਲੇ ਘੂਰਨਾ ਮਹਿੰਗਾ ਪੈ ਗਿਆ ਜਦੋਂ ਉਹ ਸਿਗਰੇਟ ਪੀ ਰਹੀ ਸੀ। ਕੁੜੀ ਨੇ ਤੈਸ਼ ਵਿਚ ਆ ਕੇ ਵਿਅਕਤੀ…
