ਕੈਂਸਰ ਨੇ ਲਈ ਪਿਓ-ਪੁੱਤ ਦੀ ਜਾਨ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਰਕਾਰ ਨੂੰ ਲਗਾ ਰਿਹਾ ਮਦਦ ਦੀ ਗੁਹਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਇਕ ਪਾਸੇ ਜਿੱਥੇ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਵੀ ਲੋਕਾਂ ਦੀਆਂ ਲਗਾਤਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਇਕ ਪਾਸੇ ਜਿੱਥੇ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਵੀ ਲੋਕਾਂ ਦੀਆਂ ਲਗਾਤਾਰ ਜਾਨਾਂ ਲੈ ਰਹੀ ਹੈ। ਖਬਰ ਮਾਨਸਾ ਜ਼ਿਲ੍ਹੇ ਤੋਂ ਹੈ ਜਿੱਥੇ ਇਕ ਗਰੀਬ ਪਰਿਵਾਰ ਦੇ ਦੋ ਜੀਆਂ ਦੀ ਕੈਂਸਰ ਕਰਕੇ ਮੌਤ ਹੋ ਗਈ ਹੈ ਅਤੇ ਹੁਣ ਕਰਜੇ ਹੇਠਾਂ ਦੱਬਿਆ ਪਰਿਵਾਰ ਸਰਕਾਰ ਨੂੰ ਮਦਦ ਦੀ ਗੁਹਾਰ ਲਗਾ ਰਿਹਾ ਹੈ।

ਦਰਅਸਲ ਪਿੰਡ ਪੈਰੋ ਦੇ ਇਕ ਪਰਿਵਾਰ ਵਿਚ ਕੈਂਸਰ ਨੇ ਇਸ ਕਦਰ ਦਸਤਕ ਦਿੱਤੀ ਕਿ ਪਿਉ-ਪੁੱਤ ਦੀ ਜਾਨ ਲੈ ਕੇ ਹੀ ਹੱਟਿਆ। ਜਾਣਕਾਰੀ ਅਨੁਸਾਰ 27 ਸਾਲਾਂ ਕੁਲਦੀਪ ਸਿੰਘ ਥਰਮਲ ਪਲਾਂਟ ਵਿਚ ਕੰਮ ਕਰਦਾ ਸੀ ਅਤੇ ਉਸਨੂੰ 4-5 ਮਹੀਨੇ ਪਹਿਲਾਂ ਬਲੱਡ ਕੈਂਸਰ ਹੋ ਗਿਆ। ਪਰਿਵਾਰ ਨੇ ਉਸ ਦਾ ਇਲਾਜ ਕਰਵਾਉਣ ਲਈ ਕਰਜਾ ਲੈ ਕੇ 8 ਤੋਂ 9 ਲੱਖ ਰੁਪਏ ਖਰਚ ਦਿੱਤੇ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ । ਕੁਲਦੀਪ ਸਿੰਘ ਦੀ ਮੌਤ ਹੋਏ ਨੂੰ ਇਕ ਮਹੀਨਾ ਵੀ ਨਹੀਂ ਹੋਇਆ ਸੀ ਕਿ ਕੁਲਦੀਪ ਦੇ ਪਿਤਾ ਕਰਮਜੀਤ ਸਿੰਘ(52), ਜੋ ਕਿ ਕੈਂਸਰ ਦੀ ਚਪੇਟ ਵਿਚ ਆ ਗਏ ਸਨ, 25 ਦਿਨਾਂ ਬਾਅਦ ਉਨ੍ਹਾਂ ਦੀ ਵੀ ਮੌਤ ਹੋ ਗਈ। ਪਿਓ-ਪੁੱਤ ਦੀ ਮੌਤ ਹੋਣ ਕਰਕੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਘਰ ਵਿਚ ਕਮਾਉਣ ਵਾਲਾ ਕੋਈ ਨਹੀਂ ਹੈ ਅਤੇ ਸਿਰ ਉੱਤੇ ਲਗਭਗ 15 ਲੱਖ ਰੁਪਏ ਦਾ ਕਰਜ਼ ਹੈ। ਪਰਿਵਾਰ ਹੁਣ ਸਰਕਾਰ ਅਤੇ ਸਮਾਜਸੇਵੀ ਸੰਸਥਾਵਾਂ ਅੱਗੇ ਮਦਦ ਦੀ ਗੁਹਾਰ ਲਗਾ ਰਿਹਾ ਹੈ। ਉੱਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਨਜਦੀਕ ਲੱਗੇ ਥਰਮਲ ਪਲਾਂਟ ਕਰਕੇ ਇੱਥੇ ਕੈਂਸਰ ਦੀ ਬੀਮਾਰੀ ਭਿਆਨਕ ਰੂਪ ਲੈ ਰਹੀ ਹੈ ਅਤੇ ਹੁਣ ਤੱਕ ਪਿੰਡ ਵਿਚ 20 ਤੋਂ ਵੱਧ ਮੌਤਾਂ ਕੈਂਸਰ ਨਾਲ ਹੋ ਚੁੱਕੀਆਂ ਹਨ।

Leave a Reply

Your email address will not be published. Required fields are marked *