punjab news: ਤਰਨਤਾਰਨ ‘ਚ ਸਕੂਲ ਬਸ ਤੇ ਟਰੱਕ ਵਿਚਾਲੇ ਹੋਈ ਟੱਕਰ ਡਰਾਇਵਰ ਤੇ ਇਕ ਵਿਦਿਆਰਥੀ ਦੀ ਹੋਈ ਮੋਤ

punjab news: ਤਰਨਤਾਰਨ ‘ਚ ਸਕੂਲ ਬਸ ਤੇ ਟਰੱਕ ਵਿਚਾਲੇ ਹੋਈ ਟੱਕਰ ਡਰਾਇਵਰ ਤੇ ਇਕ ਵਿਦਿਆਰਥੀ ਦੀ ਹੋਈ ਮੋਤ ਤਰਨਤਾਰਨ ਵਿਚ ਧੁੰਧ ਕਾਰਨ ਬਹੁਤ ਹੀ ਦਰਦਨਾਕ…

punjab news: ਤਰਨਤਾਰਨ ‘ਚ ਸਕੂਲ ਬਸ ਤੇ ਟਰੱਕ ਵਿਚਾਲੇ ਹੋਈ ਟੱਕਰ ਡਰਾਇਵਰ ਤੇ ਇਕ ਵਿਦਿਆਰਥੀ ਦੀ ਹੋਈ ਮੋਤ

ਤਰਨਤਾਰਨ ਵਿਚ ਧੁੰਧ ਕਾਰਨ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਵਿਚ ਸਕੂਲ ਬਸ ਤੇ ਟਰੱਕ ਦੀ ਆਪਸੀ ਟੱਕਰ ਹੋਣ ਨਾਲ ਇਕ ਸਕੂਲ ਵਿਦਿਆਰਥੀ ਤੇ ਬਸ ਡਰਾਇਵਰ ਦੀ ਮੋਤ ਹੋ ਗਈ ਹੈ ਤੇ ਕਈ ਬੱਚੇ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਵਾਪਰੀਆ ਹੈ। ਜਿਸ ਵਿਚ 8 ਸਾਲਾਂ ਬੱਚੀ ਅਤੇ ਡਰਾਇਵਰ ਦੀ ਮੋਕੇ ਤੇ ਮੋਤ ਹੋ ਗਈ। ਕਈ ਬੱਚਿਆਂ ਦੇ ਡੂੰਘੀਆਂ ਸੱਟਾਂ ਵੀ ਵੱਜੀਆਂ ਹਨ ਜਿਨ੍ਹਾਂ ਨੂੰ ਲੋਕਾਂ ਨੇ 3 ਐਂਬੂਲੈਂਸਾਂ ਰਾਹੀਂ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

Also read: ਜਲਾਲਾਬਾਦ ‘ਚ 25 ਸਾਲਾਂ ਨੌਜਵਾਨ ਦੀ ਚਿੱਟੇ ਦੀ ਉਵਰਡੋਜ ਕਾਰਨ ਹੋਈ ਮੋਤ

ਮੋਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਮੋਕੇ ਤੇ ਫ਼ਰਾਰ ਹੋ ਗਿਆ ਹੈ ਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

Leave a Reply

Your email address will not be published. Required fields are marked *