ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਣਾ ਰਾਣੌਤ ਦੀ ਬਹੁਤ ਛੇਤੀ ਫਿਲਮ ਰੀਲਿਜ਼ ਹੋਣ ਵਾਲੀ ਹੈ। ਦੱਸ ਦਈਏ ਕੰਗਣਾ ਸਾਬਕਾ ਅਦਾਕਾਰ ਅਤੇ ਮੁੱਖ ਮੰਤਰੀ ਜੈਲਲਿਤਾ ਦੀ ਜਿਉਣੀ ‘ਤੇ ਬਣੀ ਬਾਇਓਪਿਕ ਫਿਲਮ ਵਿੱਚ ਦਿਖਾਈ ਦੇਣਗੀ, ਜਿਸ ਲਈ ਇਨ੍ਹਾਂ ਦਿਨੀਂ ਕੰਗਣਾ ਸੁਰਖ਼ੀਆਂ ਵਿੱਚ ਬਣੀ ਹੋਈ ਹੈ। ਇਸ ਦਾ ਕਾਰਨ ਹਾਲ ਹੀ ਵਿੱਚ ਆਇਆ ਫਿਲਮ ਦਾ ਪਹਿਲਾ ਟ੍ਰੋਲਰ ਹੈ, ਜਿਸ ‘ਚ ਕੰਗਣਾ ਦਾ ਫਸਟ ਲੁੱਕ ਸਾਹਮਣੇ ਆਇਆ ਹੈ।
ਜੋ ਕਿ ਸੋਸ਼ਲ ਮੀਡਿਆ ‘ਤੇ ਬੇਹੱਦ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਕੰਗਣਾ ਦਾ ਵਖੱਰੇ ਅੰਦਾਜ ਵਿੱਚ ਨਜ਼ਰ ਆਈ ਹੈ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਇਸ ਫਿਲਮ ਦਾ ਪਹਿਲਾ ਟ੍ਰੋਲਰ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ, ਜਿਸ ਵਿੱਚ ਕੰਗਣਾ ਜੈਲਲਿਤਾ ਦੇ ਰੋਲ ‘ਚ ਨਜ਼ਰ ਆਈ ਹੈ।
ਇਸ ਫ਼ਿਲਮ ਦਾ ਨਿਰਦੇਸ਼ਨ ਵਿਸ਼ਨੂ ਇਦੁਰੀ ਹੈਅਤੇ ਸ਼ੈਲੇਸ਼ ਆਰ ਸਿੰਘ ਨੇ ਕੀਤਾ ਹੈ। ਇਹ ਫ਼ਿਲਮ 2020 ਦੇ ਜੂਨ ਵਿੱਚ ਰਿਲੀਜ਼ ਹੋ ਸਕਦੀ ਹੈ। ਫ਼ਿਲਮ ਸੰਬੰਧਿਤ ਇੱਕ ਵੀਡੀਓ ਵੀ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤਾ ਹੈ, ਜਿਸ ‘ਚ ਜੈਲਲਿਤਾ ਦੇ ਜੀਵਨ ਦੇ ਦੋ ਵੱਖ- ਵੱਖ ਪੜਾਅ ਦੀ ਕਹਾਣੀ ਬਿਆਨ ਕੀਤੀ ਗਈ ਹੈ। ਇੱਕ ਉਨ੍ਹਾਂ ਦੀ ਫਿਲਮੀ ਜ਼ਿੰਦਗੀ ਦੀ ਤੇ ਇਕ ਉਨ੍ਹਾਂ ਦੀ ਸਿਆਸੀ ਜ਼ਿੰਦਗੀ ਦੀ।
ਫ਼ਿਲਮ ਵਿਚ ਕੰਗਣਾ ਦੇ ਕਈ ਚਿਹਰੇ ਨਜ਼ਰ ਆਉਂਣ ਵਾਲੇ ਹਨ। ਕੁੱਝ ਤਾਂ ਸੋਸ਼ਲ ਮੀਡਿਆ ‘ਤੇ ਵਾਇਰਲ ਹੋਈ ਕੰਗਨਾ ਦੀ ਇਨ੍ਹਾਂ ਤਸਵੀਰਾਂ ਦਾ ਮਜਾਕ ਵੀ ਬਣਾ ਰਹੇ ਹਨ। ਇਕ ਯੂਜ਼ਰ ਨੇ ਤਾਂ ਲਿਖਿਆ ਕਿ ਸਾਨੂੰ ਅੰਮ ਲਈ ਦੁੱਖ ਹੋ ਰਿਹਾ ਹੈ, ਇਹ ਉਹਨਾਂ ਦੀ ਬੇਇੱਜ਼ਤੀ ਹੈ। ਕੰਗਣਾ ਦੀ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਵੀ ਕੀਤਾ ਜਾ ਰਿਹਾ ਹੈ।



