ਵਿਰੋਧੀ ਧਿਰ ਦੇ ਹੰਗਾਮੇ ਕਾਰਣ ਪ੍ਰਭਾਵਿਤ ਰਹੀ ਸੰਸਦ, ਰਾਜ ਸਭਾ ‘ਚ ਪਾਸ ਹੋਇਆ ਇਕ ਬਿੱਲ

ਨਵੀਂ ਦਿੱਲੀ (ਇੰਟ.)- ਸੰਸਦ ਦੇ ਮਾਨਸੂਨ ਸੈਸ਼ਨ (Monsoon session of Parliament) ਦਾ ਬੁੱਧਵਾਰ ਨੂੰ 7ਵਾਂ ਦਿਨ ਵੀ ਅੱਧੇ ਤੋਂ ਜ਼ਿਆਦਾ ਵਿਰੋਧੀ ਧਿਰ ਦੇ ਹੰਗਾਮੇ ਦੀ…

ਨਵੀਂ ਦਿੱਲੀ (ਇੰਟ.)- ਸੰਸਦ ਦੇ ਮਾਨਸੂਨ ਸੈਸ਼ਨ (Monsoon session of Parliament) ਦਾ ਬੁੱਧਵਾਰ ਨੂੰ 7ਵਾਂ ਦਿਨ ਵੀ ਅੱਧੇ ਤੋਂ ਜ਼ਿਆਦਾ ਵਿਰੋਧੀ ਧਿਰ ਦੇ ਹੰਗਾਮੇ ਦੀ ਭੇਟ ਚੜ੍ਹ ਚੁੱਕਾ ਹੈ। ਵਾਰ-ਵਾਰ ਪੈਗਾਸਸ (pegasus) ਮੁੱਦੇ ‘ਤੇ ਹੰਗਾਮੇ ਦੇ ਕਾਰਣ ਸੰਸਦ (Parliament) ਦੇ ਦੋਹਾਂ ਸਦਨਾਂ ਦੀ ਕਾਰਵਾਈ ਨੂੰ ਮੁਲਤਵੀ ਕਰਨੀ ਪੈ ਰਹੀ ਹੈ। ਇਸ ਵਿਚਾਲੇ ਰਾਜ ਸਭਾ ਵਿਚ ਜੁਵੇਨਾਈਲ ਜਸਟਿਸ ਸੋਧ ਬਿੱਲ 2021 ਪਾਸ ਕੀਤਾ ਗਿਆ ਅਤੇ ਸਦਨ ਨੂੰ 29 ਜੁਲਾਈ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਲੋਕ ਸਭਾ ਵੀ ਕਲ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

How will the Indian Parliament conduct its monsoon session amid the  coronavirus pandemic?

Read this- ਰਾਕੇਸ਼ ਟਿਕੈਤ ਦਾ 15 ਅਗਸਤ ਨੂੰ ਲੈ ਕੇ ਵੱਡਾ ਬਿਆਨ ‘ਦਿੱਲੀ ‘ਚ ਲਹਿਰਾਵਾਂਗੇ ਤਿਰੰਗਾ’

ਇਸ ਤੋਂ ਪਹਿਲਾਂ ਦੋਹਾਂ ਸਦਨਾਂ ਨੂੰ 3 ਵਜੇ ਫਿਰ 4 ਵਜੇ ਦੁਪਹਿਰ ਦੋ ਵਜੇ ਤੱਕ ਮੁਲਤਵੀ ਕੀਤਾ ਗਿਆ ਸੀ। ਅੱਜ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਨੂੰ 12 ਵਜੇ ਤੱਕ ਮੁਲਤਵੀ ਕਰਨਾ ਪਿਆ ਸੀ। ਅੱਜ ਲੋਕ ਸਭਾ ਵਿਚ ਵਿਰੋਧੀ ਸੰਸਦ ਮੈਂਬਰਾਂ ਨੇ ਪੈਗਾਸਸ ਮੁੱਦੇ ‘ਤੇ ਨਾਅਰੇਬਾਜ਼ੀ ਵੀ ਕੀਤੀ। ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਨੇ ਹੁਣ ਤੱਕ ਸਦਨ ਦੀ ਕਾਰਵਾਈ ਨਹੀਂ ਚੱਲਣ ਦਿੱਤੀ ਹੈ। ਇਸ ਤੋਂ ਇਲਾਵਾ ਵਿਰੋਧੀ ਧਿਰ ਤਿੰਨ ਖੇਤੀ ਕਾਨੂੰਨਾਂ ਅਤੇ ਮਹਿੰਗਾਈ ਦੇ ਮੁੱਦਿਆਂ ‘ਤੇ ਵੀ ਅੰਦੋਲਿਤ ਹਨ। 19 ਜੁਲਾਈ ਤੋਂ ਸ਼ੁਰੂ ਹੋਏ ਮਾਨਸੂਨ ਸੈਸ਼ਨ ਵਿਚ ਹੁਣ ਤੱਕ ਇਕ ਵੀ ਦਿਨ ਸੰਸਦ ਦੀ ਕਾਰਵਾਈ ਠੀਕ ਤਰ੍ਹਾਂ ਨਹੀਂ ਚੱਲ ਸਕੀ ਹੈ। ਸੰਸਦ ਵਿਚ ਹਰ ਦਿਨ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਹੰਗਾਮਾ ਕਰ ਕੇ ਕਾਰਵਾਈ ਨੂੰ ਪ੍ਰਭਾਵਿਤ ਕੀਤਾ ਹੈ। 

Leave a Reply

Your email address will not be published. Required fields are marked *