6 ਮਹੀਨੇ ਦੀ ਕੋਰੋਨਾ ਪੀੜਤ ਬੱਚੀ ਨੇ ਪੀਜੀਆਈ ਚੰਡੀਗੜ੍ਹ ਵਿਚ ਤੋੜਿਆ ਦਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਵੀਰਵਾਰ ਨੂੰ ਫਗਵਾੜਾ ਦੀ ਰਹਿਣ ਵਾਲੀ ਛੇ ਸਾਲਾਂ ਮਾਸੂਮ ਕੋਰੋਨਾ ਪੀੜਤ ਬੱਚੀ ਦੀ ਚੰਡੀਗੜ੍ਹ ਪੀਜੀਆਈ ਵਿਚ ਮੌਤ ਹੋ ਗਈ ਹੈ। ਬੱਚੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਵੀਰਵਾਰ ਨੂੰ ਫਗਵਾੜਾ ਦੀ ਰਹਿਣ ਵਾਲੀ ਛੇ ਸਾਲਾਂ ਮਾਸੂਮ ਕੋਰੋਨਾ ਪੀੜਤ ਬੱਚੀ ਦੀ ਚੰਡੀਗੜ੍ਹ ਪੀਜੀਆਈ ਵਿਚ ਮੌਤ ਹੋ ਗਈ ਹੈ। ਬੱਚੀ ਨੂੰ ਪੀਜੀਆਈ ਵਿਚ ਦਿਲ ਦੇ ਆਪਰੇਸ਼ਨ( Heart Surgery) ਦੇ ਲਈ ਭਰਤੀ ਕਰਵਾਇਆ ਗਿਆ ਸੀ ਪਰ ਇਸ ਦੌਰਾਨ ਉਹ ਕੋਰੋਨਾ ਦੀ ਚਪੇਟ ਵਿਚ ਆ ਗਈ ਸੀ ਜਿਸ ਨੇ ਅੱਜ ਦਮ ਤੋੜ ਦਿੱਤਾ ਹੈ।

Coronavirus

ਦਰਅਸਲ ਛੇ ਸਾਲਾਂ ਬੱਚੀ ਦੇ ਦਿਲ ਵਿਚ ਛੇਦ ਸੀ ਅਤੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ 9 ਅਪ੍ਰੈਲ ਨੂੰ ਪੀਜੀਆਈ ਵਿਚ ਆਪਰੇਸ਼ਨ ਲਈ ਭਰਤੀ ਕਰਵਾਇਆ ਸੀ ਪਰ ਉਸ ਦੀ ਹਾਲਤ ਉੱਥੇ ਲਗਾਤਾਰ ਵਿਗੜਨ ਲੱਗੀ ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਦਾ ਕੋਰੋਨਾ ਟੈਸਟ ਕੀਤਾ ਅਤੇ ਬੁੱਧਵਾਰ ਨੂੰ ਉਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ। ਬੱਚੀ ਦੀ ਹਾਲਤ ਜਿਆਦਾ ਖਰਾਬ ਹੋਣ ਤੋਂ ਬਾਅਦ ਉਸ ਨੂੰ ਆਈਸੀਯੂ ਅਤੇ ਫਿਰ ਵੈਂਟੀਲੇਟਰ ਉੱਤੇ ਰੱਖਿਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਹੈ।ਇਸ ਮੌਤ ਨਾਲ ਪੰਜਾਬ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 17 ਹੋ ਗਿਆ ਹੈ।

ਉੱਥੇ ਹੀ ਮ੍ਰਿਤਕ ਬੱਚੀ ਦੀ ਜਾਂਚ ਰਿਪੋਰਟ ਕੋਰੋਨਾ ਨਾਲ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਦਾ ਇਲਾਜ ਕਰ ਰਹੇ ਡਾਕਟਰਾਂ ਉੱਤੇ ਕੋਰੋਨਾ ਦਾ ਖਤਰਾ ਮੰਡਰਾਉਣ ਲੱਗਿਆ ਸੀ ਜਿਸ ਤੋਂ ਬਾਅਦ ਤਤਕਾਲ 18 ਡਾਕਟਰਾਂ ਸਮੇਤ ਕੁੱਲ 54 ਮੈਡੀਕਲ ਸਟਾਫ ਦੇ ਕਰਮਚਾਰੀਆਂ ਦੇ ਸੈਂਪਲ ਲਏ ਗਏ ਅਤੇ ਉਨ੍ਹਾਂ ਦਾ ਟੈਸਟ ਕੀਤਾ ਗਿਆ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਿਸ ਨਾਲ ਪੀਜੀਆਈ ਪ੍ਰਸ਼ਾਸਨ ਨੂੰ ਵੀ ਵੱਡੀ ਰਾਹਤ ਮਿਲੀ ਹੈ।

Leave a Reply

Your email address will not be published. Required fields are marked *