13 ਸਾਲ ਦੇ ਜੁਆਕ ਨੇ ਲੁੱਟੀ ਬੈਂਕ, ਹੈਰਾਨ ਕਰਦੀ ਵੀਡੀਓ ਆਈ ਸਾਹਮਣੇ 

ਪਟਿਆਲਾ- ਇਥੋਂ ਦੇ ਇਕ ਬੈਂਕ ਵਿਚ ਕੁਝ ਹੀ ਸਕਿੰਟਾਂ ਵਿਚ 35 ਲੱਖ ਰੁਪਏ (35 lakh rupees) ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਚੋਰੀ…

ਪਟਿਆਲਾ- ਇਥੋਂ ਦੇ ਇਕ ਬੈਂਕ ਵਿਚ ਕੁਝ ਹੀ ਸਕਿੰਟਾਂ ਵਿਚ 35 ਲੱਖ ਰੁਪਏ (35 lakh rupees) ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਚੋਰੀ ਨੂੰ ਕਿਸੇ ਵੱਡੇ ਡਕੈਤਾਂ ਨੇ ਨਹੀਂ ਸਗੋਂ ਇਕ ਬੱਚੇ ਨੇ ਅੰਜਾਮ ਦਿੱਤਾ ਹੈ। ਜਿਸ ਦੀ ਵੀਡੀਓ ਸੀਸੀਟੀਵੀ (CCTV) ਵਿਚ ਰਿਕਾਰਡ ਹੋ ਗਈ ਹੈ ਅਤੇ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਚਾ ਕੈਸ਼ ਨਾਲ ਭਰਿਆ ਬੈਗ (Bag full of cash) ਚੁੱਕ ਲੈ ਕੇ ਜਾਂਦਾ ਹੈ।
ਸਟੇਟ ਬੈਂਕ ਆਫ਼ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਲਾਗੇ ਬੈਂਕ ਦੀ ਮੁੱਖ ਬਰਾਂਚ ਦੇ ਸਟਰਾਂਗ ਰੂਮ ਕੋਲ ਇਕ ਬੱਚਾ 35 ਲੱਖ ਰੁਪਏ ਦਾ ਬੈਗ ਲੈ ਕੇ ਫ਼ਰਾਰ ਹੋ ਗਿਆ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਕੋਤਵਾਲੀ ਦੇ ਮੁਖੀ ਨੇ ਦੱਸਿਆ ਕਿ ਬੈਂਕ ਦੇ ਸਟਰਾਂਗ ਰੂਮ ‘ਚੋਂ 35 ਲੱਖ ਰੁਪਏ ਦਾ ਬੈਗ ਏ.ਟੀ.ਐੱਮ. ‘ਚ ਪਾਉਣ ਲਈ ਬਾਹਰ ਕੱਢਿਆ ਗਿਆ ਸੀ। ਇਸ ਦੌਰਾਨ ਬੈਂਕ ਗਾਰਡ ਤੇ ਏ.ਟੀ.ਐੱਮ. ‘ਚ ਪੈਸੇ ਪਾਉਣ ਵਾਲੇ ਮੁਲਾਜ਼ਮਾਂ ਦਾ ਧਿਆਨ ਇਧਰ-ਉਧਰ ਹੋਣ ਕਰਕੇ ਬੱਚਾ ਬੈਗ ਲੈ ਕੇ ਫ਼ਰਾਰ ਹੋ ਗਿਆ। ਥਾਣਾ ਮੁਖੀ ਦਾ ਕਹਿਣਾ ਸੀ ਕਿ ਬੈਂਕ ਵਲੋਂ ਦੱਸਿਆ ਗਿਆ ਹੈ ਕਿ ਚੋਰੀ ਹੋਏ ਬੈਗ ‘ਚ 35 ਲੱਖ ਰੁਪਏ ਸਨ। ਫ਼ਿਲਹਾਲ ਪੁਲਿਸ ਨੇ ਇਸ ਮਾਮਲੇ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ।

 

Leave a Reply

Your email address will not be published. Required fields are marked *