ਮੁਹਾਲੀ: ਵੈਕਸੀਨੇਸ਼ਨ ਘੁਟਾਲੇ (Vaccination scam) ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ (Balbir Singh Sidhu) ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਅਕਾਲੀ ਦਲ ਪਾਰਟੀ ਵਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।


ਵੈਕਸੀਨੇਸ਼ਨ ਘੁਟਾਲੇ ਨੂੰ ਲੈ ਕੇ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਕੋਠੀ ਦਾ ਘਿਰਾਓ ਕੀਤਾ ਜਾ ਰਿਹਾ ਹੈ। ਕੋਠੀ ਦੇ ਬਾਹਰ ਧਰਨਾ (Protest) ਦਿੱਤਾ ਜਾਵੇਗਾ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਭਾਰੀ ਪੁਲਿਸ ਫੋਰਸ (Police Force) ਨੂੰ ਮੌਕੇ ‘ਤੇ ਤਾਇਨਾਤ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਇਆ ਸੀ ਕਿ ਪੰਜਾਬ ਦੇ ਸਿਹਤ ਮੰਤਰੀ ਵਲੋਂ 400 ਰੁਪਏ ਵਿਚ ਖਰੀਦਿਆ ਗਿਆ ਇਕ ਟੀਕਾ ਪ੍ਰਾਈਵੇਟ ਹਸਪਤਾਲਾਂ ਨੂੰ 1060 ਰੁਪਏ ਵਿਚ ਵੇਚਿਆ ਗਿਆ ਹੈ।
ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਮੇਂ ਨੂੰ ਵੇਖਦਿਆਂ ਹੋਇਆਂ ਅਕਾਲੀ ਆਗੂਆਂ ਨੂੰ ਰੋਕਿਆ ਜਾਵੇਗਾ ਪਰ ਕੋਸ਼ਿਸ਼ ਪਹਿਲੇ ਬੈਰੀਕੇਡਾਂ ਦੀ ਰੋਕਣ ਦੀ ਹੋਵੇਗੀ ਪਰ ਜੇਕਰ ਉਸ ਵਿੱਚ ਅਸਫ਼ਲ ਦਿਖਾਈ ਦਿੰਦੀਆਂ ਤਾਂ ਉਨ੍ਹਾਂ ਦੂਸਰੇ ਬੈਰੀਕੇਡਾਂ ‘ਤੇ ਰੋਕ ਲਿਆ ਜਾਵੇਗਾ ਜੇਕਰ ਬੈਰੀਕੇਡਾਂ ਦੀ ਗੱਲ ਕੀਤੀ ਜਾਵੇ ਤਾਂ ਪੁਲੀਸ ਵੱਲੋਂ ਦੋ ਲਹਿਰਾਂ ਵਿਚ ਜਿਹੜੇ ਕਿ ਬੈਰੀਕੇਡ ਲਗਾਏ ਗਏ ਹਨ। 
ਬਲਬੀਰ ਸਿੰਘ ਸਿੱਧੂ ਦੀ ਕੋਠੀ ਤੋਂ 100 ਮੀਟਰ ਦੀ ਦੂਰੀ ‘ਤੇ ਲਗਾਈ ਗਈ ਹੈ ਇੱਕ 300 ਤੋਂ 4000 ਮੀਟਰ ਦੀ ਦੂਰੀ ‘ਤੇ ਲਗਾਈ ਗਈ ਹੈ। ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ (Chandigarh) ਦੇ ਰਾਹ ‘ਚ ਵੀ ਭਾਰੀ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜੋ: ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਨਿਕਲਦੇ ਹੀ ਮੁਲਾਕਾਤ ਲਈ ਹਨੀਪ੍ਰੀਤ ਪਹੁੰਚੀ ਗੁਰੂਗ੍ਰਾਮ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿਹਤ ਮੰਤਰੀ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ, “ਪ੍ਰਾਈਵੇਟ ਹਸਪਤਾਲਾਂ (Private Hospital) ਨੂੰ ਦਿੱਤੇ ਗਏ 42000 ਕੋਰੋਨਾ ਟੀਕੇ ਵਾਪਸ ਲੈ ਲਏ ਗਏ ਹਨ। ਮੁੱਖ ਮੰਤਰੀ ਨੇ ਤੁਰੰਤ ਇਸ ਘਟਨਾ ‘ਤੇ ਇਹ ਫੈਸਲਾ ਕੀਤਾ ਜਿਨ੍ਹਾਂ ਨੇ ਟੀਕੇ ਦੀ ਵਾਧੂ ਕੀਮਤ ਅਦਾ ਕੀਤੀ ਹੈ, ਉਨ੍ਹਾਂ ਨੂੰ ਸਰਕਾਰ ਵੱਲੋਂ ਪੈਸੇ ਰਿਫੰਡ ਵੀ ਕੀਤੇ ਜਾਣਗੇ।”







