Australia Visa Rules : ਆਸਟ੍ਰੇਲੀਆ ਨੇ ਸੋਮਵਾਰ ਨੂੰ ਕਿਹਾ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਲੋਅ ਸਕਿਲਡ ਕਾਮਿਆਂ ਲਈ ਵੀਜ਼ਾ ਨਿਯਮਾਂ ਨੂੰ ਸਖ਼ਤ ਕਰੇਗਾ ਜਿਸ ਨਾਲ ਅਗਲੇ ਦੋ ਸਾਲਾਂ ‘ਚ ਪਰਵਾਸੀਆਂ ਦੀ ਗਿਣਤੀ ਅੱਧੀ ਹੋ ਜਾਵੇਗੀ ਕਿਉਂਕਿ ਸਰਕਾਰ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਦਰੁਸਤ ਕਰਨ ‘ਤੇ ਵਿਚਾਰ ਕਰ ਰਹੀ ਹੈ। ਕੋਰੋਨਾ ਕਾਲ ਤੋਂ ਬਾਅਦ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਵਿੱਚ ਕਮੀ ਆਈ ਸੀ ਪਰ ਬਾਅਦ ਵਿੱਚ ਵੀਜ਼ਾ ਨਿਯਮ ਸਖ਼ਤ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਹ ਫੈਸਲਾ 2022-23 ‘ਚ ਨੈੱਟ ਇਮੀਗ੍ਰੇਸ਼ਨ ਦੇ ਰਿਕਾਰਡ 510,000 ਤਕ ਪਹੁੰਚਣ ਦੀ ਸੰਭਾਵਨਾ ਤੋਂ ਬਾਅਦ ਆਇਆ ਹੈ। ਅਧਿਕਾਰਤ ਅੰਕੜਿਆਂ ਨੇ ਤੋਂ ਪਤਾ ਚੱਲਿਆ ਹੈ ਕਿ 2024-25 ਤੇ 2025-26 ‘ਚ ਇਸ ਦੇ ਡਿੱਗ ਕੇ ਲਗਪਗ ਇਕ ਚੌਥਾਈ ਮਿਲੀਅਨ ਹੋਣ ਦਾ ਅਨੁਮਾਨ ਹੈ, ਜੋ ਮੋਟੇ ਤੌਰ ‘ਤੇ ਪ੍ਰੀ-ਕੋਵਿਡ ਲੈਵਲਜ਼ ਦਾ ਅਨੁਰੂਪ ਹੈ।ਓ’ਨੀਲ ਨੇ ਕਿਹਾ, ‘ਸਰਕਾਰ ਦੇ ਨਿਯਤ ਸੁਧਾਰ ਪਹਿਲਾਂ ਹੀ ਸ਼ੁੱਧ ਵਿਦੇਸ਼ੀ ਪਰਵਾਸ ‘ਤੇ ਹੇਠਾਂ ਵੱਲ ਦਬਾਅ ਪਾ ਰਹੇ ਹਨ ਤੇ ਇਸ ਸੰਭਾਵੀ ਗਿਰਾਵਟ ‘ਚ ਹੋਰ ਯੋਗਦਾਨ ਪਾਉਣਗੇ।’ ਓ’ਨੀਲ ਨੇ ਕਿਹਾ ਕਿ 2022-23 ‘ਚ ਕੁੱਲ ਵਿਦੇਸ਼ੀ ਪਰਵਾਸ ‘ਚ ਵਾਧਾ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਚਲਾਇਆ ਗਿਆ ਸੀ।
