Alert! ਬਸੰਤ ਪੰਚਮੀ ‘ਤੇ China Dor ਬਣ ਸਕਦੀ ਹੈ ਕਾਲ: ਇਨਸਾਨਾਂ ਦੇ ਨਾਲ ਹੁਣ ਜਾਨਵਰ ਵੀ ਖ਼ਤਰੇ ‘ਚ

ਲੁਧਿਆਣਾ: ਲੋਹੜੀ ਦਾ ਤਿਉਹਾਰ ਲੰਘਣ ਤੋਂ ਬਾਅਦ ਹੁਣ ਸੂਬੇ ਵਿੱਚ ਬਸੰਤ ਪੰਚਮੀ ਅਤੇ 26 ਜਨਵਰੀ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਜਿੱਥੇ ਆਸਮਾਨ ਪਤੰਗਾਂ ਨਾਲ ਭਰਿਆ…

China Dor

ਲੁਧਿਆਣਾ: ਲੋਹੜੀ ਦਾ ਤਿਉਹਾਰ ਲੰਘਣ ਤੋਂ ਬਾਅਦ ਹੁਣ ਸੂਬੇ ਵਿੱਚ ਬਸੰਤ ਪੰਚਮੀ ਅਤੇ 26 ਜਨਵਰੀ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਜਿੱਥੇ ਆਸਮਾਨ ਪਤੰਗਾਂ ਨਾਲ ਭਰਿਆ ਨਜ਼ਰ ਆਵੇਗਾ, ਉੱਥੇ ਹੀ ‘ਚਾਈਨਾ ਡੋਰ’ (ਪਲਾਸਟਿਕ ਡੋਰ) ਦਾ ਖ਼ਤਰਾ ਮੁੜ ਮੰਡਰਾਉਣ ਲੱਗਾ ਹੈ। ਪ੍ਰਸ਼ਾਸਨਿਕ ਪਾਬੰਦੀ ਦੇ ਬਾਵਜੂਦ ਇਸ ਦੀ ਵਰਤੋਂ ਇਨਸਾਨਾਂ, ਪੰਛੀਆਂ ਅਤੇ ਹੁਣ ਬੇਜ਼ੁਬਾਨ ਜਾਨਵਰਾਂ ਲਈ ਘਾਤਕ ਸਾਬਤ ਹੋ ਰਹੀ ਹੈ।

ਪੰਛੀਆਂ ਦੇ ਖੰਭ ਹੀ ਨਹੀਂ ਸਗੋਂ……

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਮਾਹਰਾਂ ਨੇ ਇੱਕ ਹੈਰਾਨੀਜਨਕ ਖ਼ੁਲਾਸਾ ਕੀਤਾ ਹੈ। ਜਾਨਵਰਾਂ ਦੇ ਸਰਜਰੀ ਵਿਭਾਗ ਦੇ ਮੁਖੀ ਡਾਕਟਰ ਅਰੁਣ ਕੁਮਾਰ ਆਨੰਦ ਅਨੁਸਾਰ, ਚਾਈਨਾ ਡੋਰ ਸਿਰਫ਼ ਪੰਛੀਆਂ ਦੇ ਖੰਭ ਹੀ ਨਹੀਂ ਕੱਟ ਰਹੀ, ਸਗੋਂ ਕੁੱਤੇ ਅਤੇ ਹੋਰ ਜਾਨਵਰ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਗਲਤੀ ਨਾਲ ਇਸ ਡੋਰ ਨੂੰ ਨਿਗਲ ਲੈਣ ਕਾਰਨ ਜਾਨਵਰਾਂ ਦੀਆਂ ਅੰਤੜੀਆਂ ਕੱਟਣ ਦਾ ਗੰਭੀਰ ਡਰ ਬਣਿਆ ਰਹਿੰਦਾ ਹੈ, ਜੋ ਕਿ ਜਾਨਲੇਵਾ ਹੋ ਸਕਦਾ ਹੈ।

ਜੇਕਰ ਕੁੱਤਾ ਚਾਈਨਾ ਡੋਰ ਖਾ ਲਵੇ, ਤਾਂ ਕਿਵੇਂ ਪਛਾਣੋ ਲੱਛਣ?

ਡਾਕਟਰ ਆਨੰਦ ਨੇ ਦੱਸਿਆ ਕਿ ਜਾਨਵਰ ਬੋਲ ਕੇ ਆਪਣੀ ਤਕਲੀਫ਼ ਨਹੀਂ ਦੱਸ ਸਕਦੇ, ਪਰ ਮਾਲਕਾਂ ਨੂੰ ਕੁਝ ਖ਼ਾਸ ਨਿਸ਼ਾਨੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇਕਰ ਤੁਹਾਡਾ ਪਾਲਤੂ ਜਾਨਵਰ ਅਚਾਨਕ ਖਾਣਾ ਘੱਟ ਕਰ ਦੇਵੇ ਜਾਂ ਬਿਲਕੁਲ ਬੰਦ ਕਰ ਦੇਵੇ। ਫਿਰ ਜੇਕਰ ਪਾਲਤੂ ਜਾਨਵਰ ਲਗਾਤਾਰ ਬਿਮਾਰ ਰਹਿਣ ਲਗ ਜਾਵੇ ਜਾਂ ਫਿਰ ਸੁਸਤ ਦਿਖਾਈ ਦੇਣ ਲੱਗੇ। ਜਾਂ ਫਿਰ ਉਸ ਦੇ ਮੂੰਹ ਵਿੱਚ ਡੋਰ ਦਾ ਟੁੱਕੜਾ ਜਾਂ ਫਿਰ ਉਸ ਦਾ ਹਿੱਸਾ ਫਸਿਆ ਨਜ਼ਰ ਆਵੇ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਜ਼ਰੂਰ ਹੈ। ਅਜਿਹੀ ਸਥਿਤੀ ਵਿੱਚ ਬਿਨਾਂ ਕਿਸੇ ਦੇਰੀ ਕੀਤੇ ਤੁਰੰਤ ਜਾਨਵਰਾਂ ਦੇ ਹਸਪਤਾਲ ਜਾਣਾ ਚਾਹੀਦਾ ਹੈ।

ਪੰਛੀਆਂ ਲਈ ਘਾਤਕ ਅਤੇ ਇਨਸਾਨਾਂ ਲਈ ਜਾਨਲੇਵਾ

ਹਸਪਤਾਲ ਵਿੱਚ ਰੋਜ਼ਾਨਾ ਅਜਿਹੇ ਕਈ ਮਾਮਲੇ ਆ ਰਹੇ ਹਨ ਜਿੱਥੇ ਪੰਛੀ ਲਹੂ-ਲੁਹਾਣ ਅਵਸਥਾ ਵਿੱਚ ਮਿਲਦੇ ਹਨ। ਕਿਸੇ ਦੇ ਖੰਭ ਕੱਟੇ ਹੁੰਦੇ ਹਨ ਤੇ ਕਿਸੇ ਦੇ ਪੈਰ। ਡਾਕਟਰਾਂ ਦੀ ਟੀਮ ਦਿਨ-ਰਾਤ ਇਹਨਾਂ ਬੇਜ਼ੁਬਾਨਾਂ ਦਾ ਇਲਾਜ ਕਰ ਰਹੀ ਹੈ। ਇਸ ਤੋਂ ਇਲਾਵਾ, ਸੜਕਾਂ ‘ਤੇ ਚੱਲਦੇ ਰਾਹਗੀਰਾਂ ਦੇ ਗਲੇ ਅਤੇ ਚਿਹਰੇ ‘ਤੇ ਚਾਈਨਾ ਡੋਰ ਫਸਣ ਨਾਲ ਪਿਛਲੇ ਦਿਨਾਂ ਵਿੱਚ ਕਈ ਭਿਆਨਕ ਹਾਦਸੇ ਵੀ ਵਾਪਰ ਚੁੱਕੇ ਹਨ।

ਮਾਹਰਾਂ ਦੀ ਅਪੀਲ: ਸੂਤੀ ਡੋਰ ਦੀ ਹੀ ਕਰੋ ਵਰਤੋਂ

ਪੀ.ਏ.ਯੂ. ਦੇ ਮਾਹਰਾਂ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਖ਼ੁਸ਼ੀਆਂ ਦੇ ਇਸ ਤਿਉਹਾਰ ਨੂੰ ਕਿਸੇ ਲਈ ਮਾਤਮ ਨਾ ਬਣਾਓ। ਪਤੰਗ ਉਡਾਉਣ ਲਈ ਸਿਰਫ਼ ਸੂਤੀ ਧਾਗੇ (ਡੋਰ) ਦੀ ਵਰਤੋਂ ਕਰੋ। ਤੁਹਾਡੀ ਇੱਕ ਛੋਟੀ ਜਿਹੀ ਸਾਵਧਾਨੀ ਕਿਸੇ ਇਨਸਾਨ ਜਾਂ ਬੇਜ਼ੁਬਾਨ ਜਾਨਵਰ ਦੀ ਜਾਨ ਬਚਾ ਸਕਦੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ  

ਪੰਜਾਬ ਸਰਕਾਰ ਦਾ ਵੱਡਾ ਫੈਸਲਾ : ਹੁਣ ਹਰ ਨਾਗਰਿਕ ਨੂੰ ਮਿਲੇਗਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *