Shweta Tiwari ਦੇ ਗਲੈਮਰ ਅੱਗੇ ਫਿੱਕੀ ਪਈ ਧੀ ਪਲਕ ਦੀ ਅਦਾਕਾਰੀ, 45 ਦੀ ਉਮਰ ‘ਚ ‘ਸੰਤੂਰ ਮੰਮੀ’ ਨੇ ਇੰਝ ਮੋਹਿਆ ਪ੍ਰਸ਼ੰਸਕਾਂ ਦਾ ਦਿਲ

ਮੁੰਬਈ: ਜੇਕਰ ਇੰਡਸਟਰੀ ਦੀਆਂ ਸਭ ਤੋਂ ਸਟਾਈਲਿਸ਼ ਮਾਵਾਂ ਦੀ ਗੱਲ ਕੀਤੀ ਜਾਵੇ, ਤਾਂ ਅਦਾਕਾਰਾ ਸ਼ਵੇਤਾ ਤਿਵਾਰੀ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ। ਆਪਣੀ ਅਦਾਕਾਰੀ…

shweta tiwari

ਮੁੰਬਈ: ਜੇਕਰ ਇੰਡਸਟਰੀ ਦੀਆਂ ਸਭ ਤੋਂ ਸਟਾਈਲਿਸ਼ ਮਾਵਾਂ ਦੀ ਗੱਲ ਕੀਤੀ ਜਾਵੇ, ਤਾਂ ਅਦਾਕਾਰਾ ਸ਼ਵੇਤਾ ਤਿਵਾਰੀ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ। ਆਪਣੀ ਅਦਾਕਾਰੀ ਦੇ ਨਾਲ-ਨਾਲ ਸ਼ਵੇਤਾ ਨੇ ਆਪਣੇ ਫੈਸ਼ਨੇਬਲ ਅੰਦਾਜ਼ ਨਾਲ ਇੱਕ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ਵਿੱਚ ਸ਼ਵੇਤਾ ਨੇ ਵਿਦੇਸ਼ ਵਿੱਚ ਨਵਾਂ ਸਾਲ ਮਨਾਉਂਦੇ ਹੋਏ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾ ਦਿੱਤਾ ਹੈ।

ਧੀ ਪਲਕ ਤਿਵਾਰੀ ਤੇ ਭਾਰੀ ਪਿਆ ਮਾਂ ਦਾ ਜਲਵਾ

ਸ਼ਵੇਤਾ ਨੇ ਲੇਬਲ ‘Torsha’ ਦੀ ਇੱਕ ਖੂਬਸੂਰਤ ਫਰਿੱਲ ਵਾਲੀ ਮਿਡੀ ਡਰੈੱਸ ਪਹਿਨ ਕੇ ਆਪਣੀਆਂ ਅਦਾਵਾਂ ਦਿਖਾਈਆਂ ਹਨ। ਦਿਲਚਸਪ ਗੱਲ ਇਹ ਹੈ ਕਿ ਇੱਕ ਦਿਨ ਪਹਿਲਾਂ ਹੀ ਉਨ੍ਹਾਂ ਦੀ ਧੀ ਪਲਕ ਤਿਵਾਰੀ ਨੇ ਮਿਨੀ ਸਕਰਟ ਵਿੱਚ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਪਰ ਪ੍ਰਸ਼ੰਸਕਾਂ ਮੁਤਾਬਕ ਮਾਂ ਦਾ ਗਲੈਮਰਸ ਲੁੱਕ ਧੀ ‘ਤੇ ਭਾਰੀ ਪੈ ਗਿਆ। ਸ਼ਵੇਤਾ ਦਾ ਸਟਾਈਲ, ਕਲਾਸ ਅਤੇ ਗਲੈਮਰ ਦਾ ਸੁਮੇਲ ਦੇਖ ਕੇ ਹਰ ਕੋਈ ਹੈਰਾਨ ਹੈ।

ਪ੍ਰਸ਼ੰਸਕਾਂ ਨੇ ਕਿਹਾ- ਅਪਸਰਾਅਤੇ ਸੰਤੂਰ ਮੰਮੀ

45 ਸਾਲ ਦੀ ਉਮਰ ਵਿੱਚ ਵੀ ਸ਼ਵੇਤਾ ਦੀ ਫਿਟਨੈਸ ਅਤੇ ਖੂਬਸੂਰਤੀ ਨੂੰ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਨੂੰ ‘ਸੰਤੂਰ ਮੰਮੀ’ ਅਤੇ ‘ਅਪਸਰਾ’ ਵਰਗੇ ਨਾਮ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸ਼ਵੇਤਾ ਦੀ ਉਮਰ ਵਧਣ ਦੀ ਬਜਾਏ ਦਿਨੋ-ਦਿਨ ਘਟ ਰਹੀ ਹੈ। ਉਨ੍ਹਾਂ ਦੇ ਇਸ ਕਾਤਲਾਨਾ ਲੁੱਕ ਨੂੰ ਮਸ਼ਹੂਰ ਸਟਾਈਲਿਸਟ ਜੋੜੀ ਵਿਕਟਰ ਅਤੇ ਸੋਹੇਲ ਨੇ ਡਿਜ਼ਾਈਨ ਕੀਤਾ ਹੈ।

ਵਿਦੇਸ਼ ਚ ਦੇ ਰਹੀ ਹੈ ਫੈਸ਼ਨ ਗੋਲਸ

ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਵਿਦੇਸ਼ ਗਈ ਸ਼ਵੇਤਾ ਪਹਿਲਾਂ ਜੀਨਸ ਅਤੇ ਜੈਕਟ ਵਿੱਚ ਆਪਣਾ ਵਿੰਟਰ ਫੈਸ਼ਨ ਦਿਖਾ ਰਹੀ ਸੀ, ਪਰ ਹੁਣ ਇਸ ਡਰੈੱਸ ਵਿੱਚ ਉਨ੍ਹਾਂ ਨੇ ਆਪਣਾ ਬੇਹੱਦ ਗਲੈਮਰਸ ਰੂਪ ਦਿਖਾਇਆ ਹੈ। ਸ਼ਵੇਤਾ ਸਾਬਤ ਕਰ ਰਹੀ ਹੈ ਕਿ ਉਮਰ ਸਿਰਫ਼ ਇੱਕ ਨੰਬਰ ਹੈ ਅਤੇ ਫੈਸ਼ਨ ਦੇ ਮਾਮਲੇ ਵਿੱਚ ਉਹ ਅੱਜ ਦੀਆਂ ਨੌਜਵਾਨ ਅਦਾਕਾਰਾ ਨੂੰ ਬਰਾਬਰ ਦੀ ਟੱਕਰ ਦਿੰਦੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/rashmika-mandanna-celebrated-new-year-in-the-italian-valleys-marriage-talks-with-vijay-deverakonda-intensified/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *