ਗੁਰਦਾਸਪੁਰ: ਪੰਜਾਬ ਵਿਚ ਹੁਣ ਸਿਆਸੀ ਲੀਡਰਾਂ ਦੇ ਗੁਮਸ਼ੁਦਗੀ ਦੇ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ। ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ BJP ਨੇਤਾ ਤੇ ਐਕਟਰ ਸੰਨੀ ਦਿਓਲ ਦੇ ਗੁਮਸ਼ੁਦਗੀ ਦੇ ਪੋਸਟਰ ਲੱਗਣ ਦੀ ਖ਼ਬਰ ਮਿਲੀ ਹੈ ਇਹ ਪੋਸਟਰ ਗੁਰਦਾਸਪੁਰ (Gurdaspur) ਵਿਚ ਲਗਾਏ ਗਏ ਹਨ। ਇਹ ਪੋਸਟਰ (Missing Poster) ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ‘ਤੇ ਲਗਾਏ ਗਏ ਹਨ।
ਇਨ੍ਹਾਂ ਪੋਸਟਰ ਵਿਚ ਲਿਖਿਆ ਗਿਆ ਹੈ ਕਿ ‘ਲਾਪਤਾ ਵਿਅਕਤੀ ਦੀ ਭਾਲ’। ਨਾਲ ਹੀ ਅੱਗੇ ਲਿਖਿਆ ਹੈ ਕਿ ਜੋ ਵੀ ਸੰਨੀ ਦਿਓਲ ਨੂੰ ਲੱਭਦਾ ਹੈ ਉਹ ਯੂਥ ਕਾਂਗਰਸ ਪਠਾਨਕੋਟ (Congress Patankot) ਨਾਲ ਸੰਪਰਕ ਕਰੇ ਅਤੇ ਢੁਕਵਾਂ ਇਨਾਮ ਹਾਸਲ ਕਰੇ। ਉਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਗੁਰਦਾਸਪੁਰ ਕੋਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ ਅਤੇ ਸੰਨੀ ਦਿਓਲ ਆਪਣੇ ਮਾਇਆ ਸ਼ਹਿਰ ਮੁੰਬਈ ਵਿੱਚ ਰੁੱਝੇ ਹੋਏ ਹਨ। ਇਸ ਮਹਾਂਮਾਰੀ ਦੇ ਸੰਕਟ ਵਿੱਚ ਜਿੱਥੇ ਉਸਨੂੰ ਜਨਤਾ ਦੀ ਮਦਦ ਕਰਨੀ ਚਾਹੀਦੀ ਹੈ, ਉਹ ਆਪਣੇ ਘਰ ਬੈਠਾ ਹੈ। ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਵਿਚ ਆਉਣਾ ਵੀ ਬੰਦ ਕਰ ਦਿੱਤਾ ਹੈ।
ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਗਏ ਸੀ ਅਤੇ ਹੁਣ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਜਾ ਰਹੇ ਹਨ। ਸੰਨੀ ਦੇ ਲਾਪਤਾ ਹੋਣ ਦੇ ਪੋਸਟਰ ਯੂਥ ਕਾਂਗਰਸ ਨੇ ਜਾਰੀ ਕੀਤੇ ਹਨ। ਯੂਥ ਕਾਂਗਰਸ ਦੇ ਵਰਕਰਾਂ ਨੇ ਇਹ ਪੋਸਟਰ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ‘ਤੇ ਲਗਾਏ ਹਨ।





