ਦਹਿਸ਼ਤ ਦਾ ਮਾਹੌਲ : ਤਰਨਤਾਰਨ ‘ਚ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ

ਪੱਟੀ: ਤਰਨਤਾਰਨ ਦੇ ਪੱਟੀ ਦੇ ਨੇੜੇ ਪਿੰਡ ਤੁੰਗ ਵਿਖੇ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਇਕਬਾਲ ਸਿੰਘ ਪੁੱਤਰ ਗੁਰਚਰਨ ਸਿੰਘ (70), ਉਸ ਦੀ ਪਤਨੀ ਲਖਵਿੰਦਰ…

ਪੱਟੀ: ਤਰਨਤਾਰਨ ਦੇ ਪੱਟੀ ਦੇ ਨੇੜੇ ਪਿੰਡ ਤੁੰਗ ਵਿਖੇ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਇਕਬਾਲ ਸਿੰਘ ਪੁੱਤਰ ਗੁਰਚਰਨ ਸਿੰਘ (70), ਉਸ ਦੀ ਪਤਨੀ ਲਖਵਿੰਦਰ ਕੌਰ ਅਤੇ ਭਰਜਾਈ ਸੀਤਾ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੋਵੇਂ ਔਰਤਾਂ ਇੱਕ ਕਮਰੇ ‘ਚ ਸਨ ਅਤੇ ਪਤੀ ਵੱਖਰਾ ਸੁੱਤਾ ਸੀ। ਘਟਨਾ ਮੰਗਲਵਾਰ ਰਾਤ ਦੀ ਦੱਸੀ ਜਾ ਰਹੀ ਹੈ। ਇਸ ਦਾ ਪਤਾ ਉਦੋਂ ਲੱਗਾ ਜਦੋਂ ਸਵੇਰੇ ਲੋਕਾਂ ਨੇ ਘਰ ਜਾ ਕੇ ਦੇਖਿਆ। ਇਸ ਵਾਰਦਾਤ ਤੋਂ ਬਾਅਦ ਘਰ ’ਚ ਕੰਮ ਕਰਨ ਵਾਲਾ ਨੌਕਰ ਅਸ਼ੋਕ ਵਾਸੀ ਰਾਂਚੀ (ਛੱਤੀਸ਼ਗੜ) ਫਰਾਰ ਦੱਸਿਆ ਜਾ ਰਿਹਾ ਹੈ।

ਪੁਲਿਸ ਦਾ ਦਾਅਵਾ

ਡੀਐੱਸਪੀ ਜਸਪਾਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਕਤਲ ਦੇ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ। ਘਰ ’ਚ ਚਾਰ ਲੋਕ ਮੋਜੂਦ ਸਨ। ਘਰ ’ਚ ਕੰਮ ਕਰਨ ਵਾਲਾ ਕਾਮਾ ਅਸ਼ੋਕ ਪਿਛਲੇ 20 ਸਾਲ ਤੋਂ ਕੰਮ ਕਰਦਾ ਸੀ। ਉਹ ਫਰਾਰ ਹੈ। ਫਿਲਹਾਲ ਪੁਲਿਸ ਸਾਰੇ ਤੱਥ ਇਕੱਠੇ ਕਰ ਰਹੀ ਹੈ। ਮ੍ਰਿਤਕ ਦੇਹਾਂ ਨੂੰ ਕਬਜੇ ’ਚ ਲੈ ਕੇ ਪੋਸਟ ਮਾਰਟਮ ਲਈ ਪੱਟੀ ਹਸਪਤਾਲ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਬੰਨ ਕੇ ਅਤੇ ਮੂੰਹ ਬੰਨ ਕੇ ’ਤੇ ਘੁੱਟ ਕੇ ਕਤਲ ਕੀਤਾ ਗਿਆ ਹੈ। ਕਾਤਲਾਂ ਨੇ ਬਹੁਤ ਹੀ ਬੇਰਹਿਮੀ ਨਾਲ ਉਨ੍ਹਾਂ ਦਾ ਕਤਲ ਕੀਤਾ ਹੈ। ਉਨ੍ਹਾਂ ਦੇ ਘਰ ਦਾ ਸਾਮਾਨ ਵੀ ਖਿੱਲਰਿਆ ਹੋਇਆ ਸੀ।

Leave a Reply

Your email address will not be published. Required fields are marked *