ਹਰਿਆਣਾ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੇ ਛੇ ਟੋਲ ਬੈਰੀਅਰ ਬੰਦ ਕੀਤੇ ਜਾਣਗੇ। ਮੁੱਖ ਮੰਤਰੀ ਨੇ ਦੱਸਿਆ ਕਿ 1 ਨਵੰਬਰ ਤੋਂ ਵਸੀਰਪੁਰ, ਟਾਟੀਆਣਾ ਅਤੇ ਗੁਰਜਰਵਾਸ ਲੋਕ ਨਿਰਮਾਣ ਵਿਭਾਗ ਦੇ ਟੋਲ ਟੈਕਸ ਬੈਰੀਅਰ ਬੰਦ ਕਰ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਸੰਗਤਪੁਰਾ ਦਾ ਟੋਲ ਬੈਰੀਅਰ 10 ਨਵੰਬਰ ਨੂੰ ਬੰਦ ਰਹੇਗਾ। ਅਸਗਰਪੁਰ ਅਤੇ ਫ਼ਿਰੋਜ਼ਪੁਰ ਟੋਲ ਬੈਰੀਅਰ 1 ਦਸੰਬਰ ਨੂੰ ਬੰਦ ਰਹਿਣਗੇ। ਹੁਣ ਇੱਥੋਂ ਆਉਣ-ਜਾਣ ਵਾਲੇ ਲੋਕਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਹਰ ਸਾਲ 13 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਵੇਗਾ।
ਇਸ ਦੇ ਨਾਲ ਹੀ ਸੀਐਮ ਮਨੋਹਰ ਲਾਲ ਨੇ ਸੂਬੇ ਦੇ 3.5 ਲੱਖ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਸਰਕਾਰ ਮੁਲਾਜ਼ਮਾਂ ਦੇ ਡੀਏ ਵਿੱਚ 4 ਫੀਸਦੀ ਵਾਧਾ ਕਰੇਗੀ। ਹਰਿਆਣਾ ‘ਚ ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਡੀਏ 42 ਫੀਸਦੀ ਤੋਂ ਵਧ ਕੇ 46 ਫੀਸਦੀ ਹੋ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜੁਲਾਈ ਤੋਂ ਸਤੰਬਰ ਤੱਕ ਦੇ ਬਕਾਏ ਦਸੰਬਰ ਵਿੱਚ ਅਦਾ ਕਰ ਦਿੱਤੇ ਜਾਣਗੇ। ਨੇ ਦੱਸਿਆ ਕਿ 25 ਦਸੰਬਰ 2014 ਨੂੰ ਸੁਸ਼ਾਸਨ ਦਿਵਸ ਮਨਾਇਆ ਗਿਆ ਸੀ। ਉਸੇ ਦਿਨ ਸੀਐਮ ਵਿੰਡੋ ਦਾ ਵੀ ਐਲਾਨ ਕੀਤਾ ਗਿਆ ਸੀ। ਇਸ ਵਿੰਡੋ ‘ਤੇ ਹੁਣ ਤੱਕ 13 ਲੱਖ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ, ਲੱਖਾਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।



