Gaza hospital Attack: ਇਜ਼ਰਾਈਲ ਵੱਲੋਂ ਹਮਾਸ ਉੱਤੇ ਲਗਾਤਰ ਹਮਲੇ ਕੀਤੇ ਜਾ ਰਹੇ ਹਨ। ਹੁਣ ਇਜ਼ਰਾਈਲ ਅਤੇ ਹਮਾਸ ਵਿਚਾਲੇ ਲੜਾਈ ਦਾ ਸਭ ਤੋਂ ਭਿਆਨਕ ਰੂਪ ਦੇਖਣ ਨੂੰ ਮਿਲਿਆ ਹੈ। ਗਾਜ਼ਾ ਦੇ ਇੱਕ ਹਸਪਤਾਲ ‘ਤੇ ਰਾਕੇਟ ਹਮਲੇ ਵਿੱਚ ਕਰੀਬ 500 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਫਲਸਤੀਨ ਦਾ ਕਹਿਣਾ ਹੈ ਕਿ ਇਜ਼ਰਾਇਲੀ ਬਲਾਂ ਨੇ ਹਸਪਤਾਲ ‘ਤੇ ਹਮਲਾ ਕੀਤਾ।
An analysis of IDF operational systems indicates that a barrage of rockets was fired by terrorists in Gaza, passing in close proximity to the Al Ahli hospital in Gaza at the time it was hit.
Intelligence from multiple sources we have in our hands indicates that Islamic Jihad is…
— Benjamin Netanyahu – בנימין נתניהו (@netanyahu) October 17, 2023
IDF ਸੰਚਾਲਨ ਪ੍ਰਣਾਲੀਆਂ ਦੇ ਵਿਸ਼ਲੇਸ਼ਣ ਤੋਂ ਇਹ ਸੰਕੇਤ ਮਿਲਦਾ ਹੈ ਕਿ ਗਾਜ਼ਾ ਵਿੱਚ ਅੱਤਵਾਦੀਆਂ ਦੁਆਰਾ ਰਾਕੇਟ ਦੀ ਇੱਕ ਬੈਰਾਜ ਗੋਲੀਬਾਰੀ ਕੀਤੀ ਗਈ ਸੀ, ਜਿਸ ਸਮੇਂ ਇਹ ਮਾਰਿਆ ਗਿਆ ਸੀ, ਗਾਜ਼ਾ ਵਿੱਚ ਅਲ ਅਹਲੀ ਹਸਪਤਾਲ ਦੇ ਨੇੜਿਓਂ ਲੰਘ ਰਿਹਾ ਸੀ। ਸਾਡੇ ਹੱਥਾਂ ਵਿੱਚ ਕਈ ਸਰੋਤਾਂ ਤੋਂ ਮਿਲੀ ਖੁਫੀਆ ਜਾਣਕਾਰੀ ਦਰਸਾਉਂਦੀ ਹੈ ਕਿ ਇਸਲਾਮਿਕ ਜੇਹਾਦ ਗਾਜ਼ਾ ਵਿੱਚ ਹਸਪਤਾਲ ਨੂੰ ਮਾਰਨ ਵਾਲੇ ਅਸਫਲ ਰਾਕੇਟ ਲਾਂਚ ਲਈ ਜ਼ਿੰਮੇਵਾਰ ਹੈ।
ਭਾਰਤ ਵੱਲੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਮੁਹਿੰਮ ਜਾਰੀ
ਉਧਰ ਭਾਰਤ ਸਰਕਾਰ ਦੀ ਆਪਰੇਸ਼ਨ ਅਜੈ ਤਹਿਤ ਮੁਹਿੰਮ ਜਾਰੀ ਹੈ। 5ਵੀਂ ਫਲਾਇਟ ’ਚ ਭਾਰਤੀਆਂ ਦੇ ਨਾਲ ਨਾਲ 18 ਨੇਪਾਲ ਦੇ ਨਾਗਰਿਕ ਨੂੰ ਵੀ ਲਿਆਂਦਾ ਗਿਆ ਹੈ। ਇਜ਼ਰਾਇਲ ’ਚ ਰਹਿਣ ਵਾਲੇ ਭਾਰਤੀਆਂ ਦੀ ਗਿਣਤੀ ਕਰੀਬ 18 ਹਜ਼ਾਰ ਹੈ। ਆਪਰੇਸ਼ਨ ਅਜੈ ਤਹਿਤ 286 ਹੋਰ ਭਾਰਤੀਆਂ ਨੂੰ ਭਾਰਤ ਲਿਆਂਦਾ ਗਿਆ ਹੈ। ਭਾਰਤੀਆਂ ਦੀ ਦੇਸ਼ ਵਾਪਸੀ ਦਾ ਸਾਰਾ ਖਰਚ ਕੇਂਦਰ ਸਰਕਾਰ ਚੁੱਕ ਰਹੀ ਹੈ। ਇਜ਼ਰਾਇਲ ’ਚ ਭਾਰਤੀ ਦੂਤਾਵਾਸ ਦੀ 24 ਘੰਟੇ ਹੈਲਪਲਾਈਨ ਸਹੂਲਤ ਜਾਰੀ ਹੈ।



