ਇਜ਼ਰਾਈਲ : ਗਾਜ਼ਾ ਪੱਟੀ ਵਿੱਚ ਇਜ਼ਰਾਈਲ ਦੀ ਬੰਬਾਰੀ ਪੂਰੇ ਜ਼ੋਰਾਂ ਨਾਲ ਜਾਰੀ ਹੈ। ਇਜ਼ਰਾਇਲੀ ਹਵਾਈ ਸੈਨਾ ਨੇ ਤਾਜ਼ਾ ਜਾਣਕਾਰੀ ‘ਚ ਕਿਹਾ ਹੈ ਕਿ ਉਸ ਦੇ ਲੜਾਕੂ ਜਹਾਜ਼ਾਂ ਨੇ ਗਾਜ਼ਾ ‘ਚ ਇਸਲਾਮਿਕ ਯੂਨੀਵਰਸਿਟੀ ‘ਤੇ ਬੰਬਾਰੀ ਕੀਤੀ ਹੈ। ਇਜ਼ਰਾਈਲੀ ਹਵਾਈ ਸੈਨਾ ਦਾ ਦਾਅਵਾ ਹੈ ਕਿ ਇਹ ਯੂਨੀਵਰਸਿਟੀ ਹਮਾਸ ਦੇ ਇੰਜੀਨੀਅਰਾਂ ਨੂੰ ਸਿਖਲਾਈ ਦੇਣ ਦਾ ਇੱਕ ਵੱਡਾ ਅੱਡਾ ਸੀ।
ਇਜ਼ਰਾਇਲੀ ਹਵਾਈ ਸੈਨਾ ਨੇ ਦਾਅਵਾ ਕੀਤਾ ਹੈ ਕਿ ਇਸ ਯੂਨੀਵਰਸਿਟੀ ਵਿੱਚ ਹਮਾਸ ਦੇ ਇੰਜੀਨੀਅਰਾਂ ਨੂੰ ਸਿਖਲਾਈ ਦਿੱਤੀ ਗਈ ਸੀ। ਫੌਜ ਨੇ ਕਿਹਾ ਹੈ ਕਿ ਹੁਣੇ-ਹੁਣੇ ਇਕ ਲੜਾਕੂ ਜਹਾਜ਼ ਨੇ ਯੂਨੀਵਰਸਿਟੀ ਕੈਂਪਸ ‘ਤੇ ਹਮਲਾ ਕੀਤਾ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਇਹ ਯੂਨੀਵਰਸਿਟੀ ਗਾਜ਼ਾ ਲਈ ਸਿਆਸੀ ਅਤੇ ਫੌਜੀ ਇਕਾਈ ਵਜੋਂ ਕੰਮ ਕਰ ਰਹੀ ਸੀ। ਟ੍ਰੇਨਿੰਗ ਲੈਣ ਤੋਂ ਬਾਅਦ ਇੰਜੀਨੀਅਰ ਹਮਾਸ ਲਈ ਹਥਿਆਰ ਬਣਾਉਂਦੇ ਸਨ।



