State Transport Department ਨੇ ਕੀਤੀ BS-4 ਵਾਹਨਾਂ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ

ਚੰਡੀਗੜ੍ਹ : ਪੰਜਾਬ ’ਚ ਵਾਹਨਾਂ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਖ਼ਤਮ ਹੋਣ ਦੇ ਬਾਵਜੂਦ ਕਈ ਵਾਹਨ ਸੜਕਾਂ ’ਤੇ ਦੌੜ ਰਹੇ ਹਨ। ਇਹ ਵਾਹਨ ਬੀਐੱਸ4 (ਭਾਰਤ ਸਟੈਂਡਰਡ)…

ਚੰਡੀਗੜ੍ਹ : ਪੰਜਾਬ ’ਚ ਵਾਹਨਾਂ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਖ਼ਤਮ ਹੋਣ ਦੇ ਬਾਵਜੂਦ ਕਈ ਵਾਹਨ ਸੜਕਾਂ ’ਤੇ ਦੌੜ ਰਹੇ ਹਨ। ਇਹ ਵਾਹਨ ਬੀਐੱਸ4 (ਭਾਰਤ ਸਟੈਂਡਰਡ) ਹਨ। ਜੋ ਕਿ ਬੰਦ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਾਹਨਾਂ ਦੀ ਆਰਸੀ ਵੀ ਖ਼ਤਮ ਹੋ ਚੁੱਕੀ ਹੈ ਪਰ ਇਸਦੇ ਬਾਵਜੂਦ ਵਾਹਨ ਮਾਲਕ ਸੜਕਾਂ ’ਤੇ ਵਾਹਨ ਚਲਾ ਰਹੇ ਹਨ। ਇਨ੍ਹਾਂ ਵਾਹਨਾਂ ਦੇ ਚਾਲਾਨ ਵੀ ਵਾਹਨ ਮਾਲਕਾਂ ਨੂੰ ਭੇਜੇ ਜਾ ਰਹੇ ਹਨ। ਹੁਣ ਸਟੇਟ ਟਰਾਂਸਪੋਰਟ ਵਿਭਾਗ ਅਜਿਹੇ ਵਾਹਨਾਂ ’ਤੇ ਸ਼ਿਕੰਜਾ ਕੱਸਣ ਜਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਵੱਖ-ਵੱਖ ਜ਼ਿਲ੍ਹਿਆਂ ਦੇ ਕਰੀਬ 1400 ਵਾਹਨ ਹਨ ਜਿਨ੍ਹਾਂ ਦੀ ਰਜਿਸਟ੍ਰੇਸ਼ਨ 2020 ’ਚ ਖ਼ਤਮ ਹੋ ਚੁੱਕੀ ਹੈ। ਇਨ੍ਹਾਂ ਵਾਹਨਾਂ ਦੀ ਇਕ ਸੂਚੀ ਜਨਤਕ ਕੀਤੀ ਗਈ ਹੈ। ਵਿਭਾਗ ਵੱਲੋਂ ਵਾਹਨ ਮਾਲਕਾਂ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਆਪਣੇ ਜ਼ਿਲ੍ਹੇ ਦੇ ਆਰਟੀਓ ਨੂੰ ਮਿਲਣ ਲਈ ਕਿਹਾ ਗਿਆ ਹੈ। ਤਾਂਕਿ ਇਨ੍ਹਾਂ ਵਾਹਨਾਂ ਨੂੰ ਸੜਕਾਂ ’ਤੇ ਚੱਲਣ ਤੋਂ ਪੂਰੀ ਤਰ੍ਹਾਂ ਰੋਕਿਆ ਜਾ ਸਕੇ ਜਾਂ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ। ਇਨ੍ਹਾਂ ’ਚੋਂ ਕੁਝ ਵਾਹਨ ਕਮਰਸ਼ੀਅਲ ਤਾਂ ਕੁਝ ਵਾਹਨ ਨਿੱਜੀ ਹਨ।

Leave a Reply

Your email address will not be published. Required fields are marked *