ਕਾਂਗੋ ‘ਚ ਭਾਰੀ ਮੀਂਹ ਦੇ ਚਲਦਿਆਂ ਜ਼ਮੀਨ ਖਿਸਕਣ ਕਾਰਨ 17 ਲੋਕਾਂ ਦੀ ਮੌਤ

ਕਿਨਸ਼ਾਸਾ : ਉੱਤਰ-ਪੱਛਮੀ ਕਾਂਗੋ ਵਿੱਚ ਭਾਰੀ ਮੀਂਹ ਦੇ ਚਲਦਿਆਂ ਜ਼ਮੀਨ ਖਿਸਕਣ ਕਾਰਨ 17 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਜ਼ਮੀਨ…

ਕਿਨਸ਼ਾਸਾ : ਉੱਤਰ-ਪੱਛਮੀ ਕਾਂਗੋ ਵਿੱਚ ਭਾਰੀ ਮੀਂਹ ਦੇ ਚਲਦਿਆਂ ਜ਼ਮੀਨ ਖਿਸਕਣ ਕਾਰਨ 17 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਕਈ ਘਰ ਢਹਿ ਗਏ ਹਨ ਅਤੇ ਕੁਝ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਫਿਲਹਾਲ ਬਚਾਅ ਟੀਮ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਅਧਿਕਾਰੀਆਂ ਮੁਤਾਬਕ ਇਹ ਘਟਨਾ ਮੋਂਗਲਾ ਸੂਬੇ ਦੇ ਲਿਸਲ ਸ਼ਹਿਰ ‘ਚ ਕਾਂਗੋ ਨਦੀ ਦੇ ਕੰਢੇ ‘ਤੇ ਵਾਪਰੀ।ਮਰਨ ਵਾਲੇ ਲੋਕ ਪਹਾੜ ਦੇ ਹੇਠ ਬਣੇ ਮਕਾਨਾਂ ਵਿਚ ਰਹਿ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਨੇ ਬਹੁਤ ਨੁਕਸਾਨ ਕੀਤਾ ਹੈ, ਕਈ ਘਰ ਜ਼ਮੀਨ ਖਿਸਕਣ ਨਾਲ ਢਹਿ ਗਏ ਹਨ। ਸੂਬੇ ਦੇ ਗਵਰਨਰ ਨੇ ਕਿਹਾ ਕਿ ਮਲਬੇ ਨੂੰ ਹਟਾਉਣ ਅਤੇ ਲੋਕਾਂ ਨੂੰ ਬਚਾਉਣ ਲਈ ਮਸ਼ੀਨਰੀ ਦੀ ਸਖ਼ਤ ਲੋੜ ਹੈ। ਰਾਜਪਾਲ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਸੂਬੇ ਭਰ ਵਿੱਚ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ।

ਗਵਰਨਰ ਸੀਜ਼ਰ ਲਿਮਬਾਯਾ ਮਬਾਂਗਿਸਾ ਨੇ ਕਿਹਾ ਕਿ ਜ਼ਮੀਨ ਖਿਸਕਣ ਵਾਲੇ ਖੇਤਰ ਤੋਂ ਮਲਬਾ ਹਟਾਉਣ ਅਤੇ ਬਚੇ ਲੋਕਾਂ ਨੂੰ ਬਚਾਉਣ ਲਈ ਮਸ਼ੀਨਰੀ ਦੀ ਸਖ਼ਤ ਲੋੜ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਸੂਬੇ ਭਰ ਵਿੱਚ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ।

Leave a Reply

Your email address will not be published. Required fields are marked *