ਲੀਬੀਆ: ਤੂਫ਼ਾਨ ਡੈਨੀਅਲ ਕਾਰਨ ਆਏ ਇਸ ਭਾਰੀ ਹੜ੍ਹ ਨੇ ਪੂਰਬੀ ਲੀਬੀਆ ਦੇ ਕਈ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਹੁਣ ਤੱਕ 5000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 10 ਹਜ਼ਾਰ ਤੋਂ ਵੱਧ ਲੋਕ ਲਾਪਤਾ ਹਨ। ਸਭ ਤੋਂ ਵੱਧ ਨੁਕਸਾਨ ਡੇਰਨਾ ਸ਼ਹਿਰ ਵਿੱਚ ਹੋਇਆ ਹੈ। ਇਕੱਲੇ ਇੱਥੇ ਹੀ 5000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਹੜ੍ਹ ‘ਚ ਕਈ ਲੋਕ ਵਹਿ ਗਏ ਹਨ।
ਲੀਬੀਆ ਵਿੱਚ ਭੂਮੱਧ ਸਾਗਰ ਤੋਂ ਉੱਠੇ ਤੂਫਾਨ ‘ਡੈਨੀਅਲ’ ਕਾਰਨ ਹੋਈ ਤਬਾਹੀ ਦੀ ਸ਼ਾਇਦ ਹੀ ਕਦੇ ਭਰਪਾਈ ਹੋ ਸਕੇਗੀ। ਲੀਬੀਆ ਵਿੱਚ ਭਿਆਨਕ ਹੜ੍ਹ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ। ਹੁਣ ਤੱਕ 5000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 10 ਹਜ਼ਾਰ ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਕਬਰਸਤਾਨਾਂ ਵਿੱਚ ਲਾਸ਼ਾਂ ਦੇ ਢੇਰ ਲੱਗੇ ਹੋਏ ਹਨ। ਪਹਿਲੀ ਗੱਲ ਤਾਂ ਇਹ ਕਿ ਇਹ ਦੇਸ਼ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ, ਇਸ ਦੇ ਨਾਲ ਹੀ ਇਸ ਤੂਫ਼ਾਨ ਨੇ ਦੇਸ਼ ਵਿੱਚ ਹੋਰ ਤਬਾਹੀ ਮਚਾ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ‘ਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਡੇਰਨਾ ਸ਼ਹਿਰ ਦਾ ਇੱਕ ਚੌਥਾਈ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓਜ਼ ‘ਚ ਡੇਰਨਾ ਸ਼ਹਿਰ ‘ਚ ਆਏ ਹੜ੍ਹ ‘ਚ ਵਾਹਨਾਂ ਅਤੇ ਇਮਾਰਤਾਂ ਨੂੰ ਰੁੜ੍ਹਦੇ ਦੇਖਿਆ ਜਾ ਰਿਹਾ ਹੈ। ਇਸ ਹੜ੍ਹ ਵਿੱਚ ਸਾਰਾ ਆਂਢ-ਗੁਆਂਢ ਵਹਿ ਗਿਆ। ਹੜ੍ਹ ਨੇ ਬੰਨ੍ਹ ਤੋੜ ਦਿੱਤੇ।ਤੁਹਾਨੂੰ ਦੱਸ ਦੇਈਏ ਕਿ ਕਰੀਬ ਇੱਕ ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਦਾ ਜ਼ਿਆਦਾਤਰ ਇਲਾਕਾ ਹੜ੍ਹ ਨਾਲ ਪ੍ਰਭਾਵਿਤ ਹੈ।



