ਜੇਕਰ ਜਹਾਜ਼ ਅੰਦਰ ਕੀਤੀ ਗਈ ਫੋਟੋਗ੍ਰਾਫੀ ਤਾਂ ਉਡਾਣ ਦੋ ਹਫਤਿਆਂ ਲਈ ਹੋਵੇਗੀ ਮੁਅੱਤਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸਿਵਲ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ(DGCA) ਨੇ ਅੱਜ ਸ਼ਨੀਵਾਰ ਨੂੰ ਜਹਾਜ਼ ਵਿਚ ਸੁਰੱਖਿਆ ਸੰਬੰਧੀ ਮਾਮਲਿਆਂ ਵਿਚ ਮਹੱਤਵਪੂਰਨ ਫੈਸਲਾ ਕੀਤਾ ਹੈ। ਡੀਜੀਸੀਏ ਨੇ ਕਿਹਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸਿਵਲ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ(DGCA) ਨੇ ਅੱਜ ਸ਼ਨੀਵਾਰ ਨੂੰ ਜਹਾਜ਼ ਵਿਚ ਸੁਰੱਖਿਆ ਸੰਬੰਧੀ ਮਾਮਲਿਆਂ ਵਿਚ ਮਹੱਤਵਪੂਰਨ ਫੈਸਲਾ ਕੀਤਾ ਹੈ। ਡੀਜੀਸੀਏ ਨੇ ਕਿਹਾ ਹੈ ਕਿ ਜੇਕਰ ਕੋਈ ਪਹਿਲਾਂ ਤੋਂ ਨਿਰਧਾਰਤ ਉਡਾਣ ਵਿਚ ਫੋਟੋਗ੍ਰਾਫੀ ਕਰਦਾ ਪਾਇਆ ਗਿਆ ਤਾਂ ਉਸ ਰੂਟ ਉੱਤੇ ਸਬੰਧਿਤ ਏਅਰਲਾਈਨ ਦੀ ਉਡਾਣ ਨੂੰ ਦੋ ਹਫ਼ਤਿਆਂ ਲਈ ਮੁਅੱਤਲ ਕੀਤਾ ਜਾਵੇਗਾ।

ਦਰਅਸਲ ਡੀਜੀਸੀਏ ਨੂੰ ਇੰਡੀਗੋ ਦੀ ਬੁੱਧਵਾਰ ਦੀ ਚੰਡੀਗੜ੍ਹ-ਮੁੰਬਈ ਦੀ ਇਕ ਉਡਾਣ ਵਿਚ ਸੁਰੱਖਿਆ ਅਤੇ ਸਮਾਜਿਕ ਦੂਰੀ ਸੰਬੰਧੀ ਪ੍ਰੋਟੋਕਾਲ ਦੀ ਕਥਿਤ ਉਲੰਘਣਾ ਦਾ ਪਤਾ ਚੱਲਿਆ ਸੀ ਜਿਸ ਵਿਚ ਅਦਾਕਾਰਾਂ ਕੰਗਨਾ ਰਣੌਤ ਨੇ ਵੀ ਯਾਤਰਾ ਕੀਤੀ ਸੀ। ਜਹਾਜ਼ ਵਿਚਲੇ ਦੇ ਘਟਨਾਕ੍ਰਮ ਦੇ ਇਕ ਵੀਡੀਓ ਅਨੁਸਾਰ ਪੱਤਰਕਾਰ ਅਤੇ ਕੈਮਰਾਮੈਨ ਰਣੌਤ ਦੀ ਪ੍ਰਤਿਕਿਰਿਆ ਲੈਣ ਲਈ ਆਪਸ ਵਿਚ ਧੱਕਾਮੁੱਕੀ ਕਰਦੇ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾ ਕਰਦੇ ਵਿਖਾਈ ਦਿੱਤੇ ਗਏ। ਇਸ ਤੋਂ ਬਾਅਦ ਡੀਜੀਸੀਏ ਨੇ ਸ਼ੁੱਕਰਵਾਰ ਨੂੰ ਇੰਡੀਗੋ ਨੂੰ ਉੱਚਿਤ ਕਾਰਵਾਈ ਕਰਨ ਲਈ ਕਿਹਾ ਸੀ ਅਤੇ ਅੱਜ ਡੀਜੀਸੀਏ ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ”ਫੈਸਲਾ ਲਿਆ ਗਿਆ ਹੈ ਕਿ ਹੁਣ ਤੋਂ ਜੇਕਰ ਕਿਸੇ ਪਹਿਲਾਂ ਤੋਂ ਨਿਰਧਾਰਤ ਯਾਤਰੀ ਜਹਾਜ਼ ਵਿਚ ਇਸ ਤਰ੍ਹਾਂ ਦਾ ਕੋਈ ਉਲੰਘਣ ਹੁੰਦਾ ਹੈ ਤਾਂ ਉਸ ਰੂਟ ਉੱਤੇ ਸਬੰਧਤ ਏਅਰਲਾਈਨ ਦੀ ਉਡਾਣ ਨੂੰ ਅਗਲੇ ਦਿਨ ਤੋਂ ਦੋ ਹਫ਼ਤੇ ਦੀ ਮਿਆਦ ਲਈ ਮੁਅੱਤਲ ਕਰ ਦਿੱਤਾ ਜਾਵੇਗਾ”।

ਜਹਾਜ਼ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਡੀਜੀਸੀਏ ਨੇ ਕਿਹਾ ਹੈ ਕਿ ਕੋਈ ਵੀ ਵਿਅਕਤੀ ਹਵਾਈ ਜਹਾਜ਼ ਜਾ ਜਹਾਜ਼ ਵਿਚ ਉਡਾਣ ਦੌਰਾਨ ਕਿਸੇ ਵੀ ਤਸਵੀਰ ਨੂੰ ਨਹੀਂ ਲੈਵੇਗਾ ਜਦੋਂ ਤੱਕ ਕੁੱਝ ਖਾਸ ਹਵਾਬਾਜ਼ੀ ਅਧਿਕਾਰੀਆਂ ਦੁਆਰਾ ਸ਼ਰਤਾਂ ਦੇ ਅਨੁਸਾਰ ਜਾਂ ਲਿਖਤ ਤੌਰ ਉੱਤੇ ਆਗਿਆ ਨਹੀਂ ਦਿੱਤੀ ਜਾਂਦੀ।

Leave a Reply

Your email address will not be published. Required fields are marked *