ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਸ਼ਨੀਵਾਰ ਨੂੰ ਚੀਨੀ ਦੀ ਪੀਪਲਜ਼ ਲਿਬਰੇਸ਼ਨ ਆਰਮੀ(ਪੀਐਲਏ) ਨੇ ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਏ 5 ਭਾਰਤੀ ਨਾਗਰਿਕ ਭਾਰਤੀ ਸੈਨਾ ਨੂੰ ਸੌਪ ਦਿੱਤੇ ਹਨ। ਤੇਜਪੁਰ ਡਿਫੈਂਸ ਦੇ ਲੋਕ ਸੰਪਰਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਪੰਜੇ ਨੌਜਵਾਨ ਨੂੰ ਕਿਬਿਤੂ ਵਿਚ ਭਾਰਤੀ ਸੈਨਾ ਦੇ ਹਵਾਲੇ ਕਰ ਦਿੱਤਾ ਗਿਆ ਹੈ।
Indian Army took over all five individuals (missing from Arunachal Pradesh) at Kibitu today after completing all formalities. Individuals will now be quarantined for 14 days as per COVID-19 protocol and will thereafter be handed over to their family members: PRO Defence, Tezpur https://t.co/4mI5xpxAiu
— ANI (@ANI) September 12, 2020
ਕੋਵਿਡ-19 ਪ੍ਰੋਟੋਕਾਲ ਦੇ ਤਹਿਤ ਪਹਿਲਾਂ ਇਨ੍ਹਾਂ ਨੂੰ 14 ਦਿਨਾਂ ਤੱਕ ਕੁਆਰੰਟੀਨ ਰੱਖਿਆ ਜਾਵੇਗਾ ਜਿਸ ਤੋਂ ਬਾਅਦ ਇਨ੍ਹਾਂ ਨੂੰ ਇਨ੍ਹਾਂ ਦੇ ਪਰਿਵਾਰ ਨੂੰ ਸੌਪ ਦਿੱਤਾ ਜਾਵੇਗਾ। ਉੱਥੇ ਹੀ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕਰ ਕਿਹਾ ਸੀ ਕਿ ”ਚੀਨ ਦੀ ਪੀਐਲਏ ਨੇ ਭਾਰਤੀ ਸੈਨਾ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਅਰੁਣਾਚਲ ਪ੍ਰਦੇਸ਼ ਦੇ ਨੌਜਵਾਨ ਸਾਨੂੰ ਸੌਪ ਦੇਣਗੇ”। ਦੂਜੇ ਪਾਸੇ ਪੀਐਲਏ ਨੇ ਮੰਗਲਵਾਰ ਨੂੰ ਕਿਹਾ ਸੀ ਕਿ ”ਚਾਰ ਸਤੰਬਰ ਨੂੰ ਅਪਰ ਸੁਬਨਸਿਰੀ ਜ਼ਿਲੇ ਵਿਚ ਭਾਰਤ-ਚੀਨ ਸੀਮਾ ਉੱਤੇ ਲਾਪਤਾ ਹੋਏ ਪੰਜੇ ਭਾਰਤੀ ਉਨ੍ਹਾਂ ਨੂੰ ਸਰਹੱਦ ਉੱਤੇ ਮਿਲੇ ਹਨ”।
ਦੱਸ ਦਈਏ ਕਿ ਇਸ ਮਹੀਨੇ ਦੇ ਸ਼ੁਰੂਆਤ ਵਿਚ ਅਰੁਣਾਚਲ ਪ੍ਰਦੇਸ਼ ਤੋਂ 5 ਭਾਰਤੀਆਂ ਦੇ ਲਾਪਤਾ ਹੋਣ ਦੀ ਖਬਰ ਆਈ ਸੀ। ਅੱਪਰ ਸੁਬਾਸੀਰੀ ਜ਼ਿਲ੍ਹੇ ਦੇ ਟੈਗਿਨ ਭਾਈਚਾਰੇ ਨਾਲ ਸਬੰਧਤ ਪੰਜ ਲੋਕਾਂ ਨੂੰ ਨਾਚੋ ਨੇੜੇ ਜੰਗਲਾਂ ਤੋਂ ਚੀਨੀ ਸੈਨਾ ਨੇ ਉਦੋਂ ਅਗਵਾ ਕਰ ਲਿਆ ਸੀ, ਜਦੋਂ ਉਹ ਸ਼ਿਕਾਰ ਕਰ ਰਹੇ ਸਨ। ਅਗਵਾ ਕੀਤੀ ਗਏ ਵਿਅਕਤੀਆਂ ਵਿਚੋਂ ਇਕ ਦੇ ਰਿਸ਼ਤੇਦਾਰ ਨੇ ਇਸ ਦੀ ਜਾਣਕਾਰੀ ਦਿੱਤੀ ਸੀ।ਪੰਜਾਂ ਦੇ ਨਾਮ ਟੋਚ ਸਿੰਗਮ, ਪ੍ਰਸਾਦ ਰਿੰਗਲਿੰਗ, ਡੋਂਗਟੂ ਇਬੀਆ,ਤਨੂ ਬੇਕਰ ਅਤੇ ਨਰਗੂ ਦੀਰੀ ਦੱਸੇ ਗਏ ਸਨ।
