ਸ਼ਹਾਦਤ ਨੂੰ ਸਲਾਮ: ਮੇਜਰ ਆਸ਼ੀਸ਼ ਧੌਂਚਕ ਨੂੰ ਦਿੱਤੀ ਜਾ ਰਹੀ ਅੰਤਿਮ ਵਿਦਾਈ

 Anantnag Encounter : ਦੱਖਣੀ ਕਸ਼ਮੀਰ ਦੇ ਅਨੰਤਨਾਗ ‘ਚ ਅੱਤਵਾਦੀਆਂ ਤੇ ਜਵਾਨਾਂ ਵਿਚਾਲੇ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ ਤੇਜ਼ ਗੋਲੀਬਾਰੀ ਹੋਈ। ਉੱਥੇ ਹੀ ਇਸ ਮੁਕਾਬਲੇ ‘ਚ…

 Anantnag Encounter : ਦੱਖਣੀ ਕਸ਼ਮੀਰ ਦੇ ਅਨੰਤਨਾਗ ‘ਚ ਅੱਤਵਾਦੀਆਂ ਤੇ ਜਵਾਨਾਂ ਵਿਚਾਲੇ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ ਤੇਜ਼ ਗੋਲੀਬਾਰੀ ਹੋਈ। ਉੱਥੇ ਹੀ ਇਸ ਮੁਕਾਬਲੇ ‘ਚ ਪਾਣੀਪਤ ਦੇ ਲਾਲ ਤੇ ਬਹਾਦਰ ਪੁੱਤਰ ਮੇਜਰ ਆਸ਼ੀਸ਼ ਧੌਣਚੱਕ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਬੀਤੀ ਰਾਤ ਚੰਡੀਗੜ੍ਹ ਲਿਆਂਦਾ ਗਿਆ ਤੇ ਉਥੋਂ ਪਾਣੀਪਤ ਭੇਜ ਦਿੱਤਾ ਗਿਆ। ਉਨ੍ਹਾਂ ਦੇ ਦਰਸ਼ਨਾਂ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ।

ਮੇਜਰ ਆਸ਼ੀਸ਼ ਧੌਂਚਕ ਦੀ ਦੇਹ ਨੂੰ ਸਸਕਾਰ ਲਈ ਪਿੰਡ ਬਿੰਜੌਲ ਪਹੁੰਚ ਦਿੱਤਾ ਗਿਆ ਹੈ।ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਸਸਕਾਰ ਲਈ ਲਿਜਾਇਆ ਜਾਵੇਗਾ। ਮੇਜਰ ਆਸ਼ੀਸ਼ ਨੂੰ ਅੰਤਿਮ ਵਿਦਾਈ ਦੇਣ ਲਈ ਭਾਰੀ ਭੀੜ ਇਕੱਠੀ ਹੋਈ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲਿਜਾਣ ਸਮੇਂ ਪਾਨੀਪਤ ‘ਚ ਵਿਦਿਆਰਥੀਆਂ ਤੇ ਸਥਾਨਕ ਲੋਕਾਂ ਨੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ।

Leave a Reply

Your email address will not be published. Required fields are marked *