ਵਿਸ਼ਵ ਵਿਚ ਕੋਰੋਨਾ ਦੇ ਮਾਮਲੇ 2.61 ਕਰੋੜ ਤੋਂ ਪਾਰ, 1.84 ਕਰੋੜ ਤੋਂ ਵੱਧ ਮਰੀਜ਼ ਹੋਏ ਠੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੇਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.61 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 8.67 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.84 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 26,177,603 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 867,347 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 18,442,305 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,867,951 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,290,737 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 189,964  ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,547,032 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 4,001,422, ਮੌਤਾਂ-123,899

ਭਾਰਤ- ਕੁੱਲ ਕੇਸ –3,848,968, ਮੌਤਾਂ-67,486

ਰੂਸ – ਕੁੱਲ ਕੇਸ- 1,005,000, ਮੌਤਾਂ-17,414

ਪੇਰੂ–ਕੁੱਲ ਕੇਸ- 663,437, ਮੌਤਾਂ-29,259

ਸਾਊਥ ਅਫਰੀਕਾ-ਕੁੱਲ ਕੇਸ-630,595, ਮੌਤਾਂ-14,389

ਕੋਲੰਬੀਆ-ਕੁੱਲ ਕੇਸ-633,339, ਮੌਤਾਂ-20,348

ਮੈਕਸੀਕੋ-ਕੁੱਲ ਕੇਸ- 610,957, ਮੌਤਾਂ-65,816

ਸਪੇਨ- ਕੁੱਲ ਕੇਸ – 479,554, ਮੌਤਾਂ- 29,194

ਅਰਜਨਟੀਨਾ-ਕੁੱਲ ਕੇਸ-439,172, ਮੌਤਾਂ-9,118

ਚਿਲੀ-ਕੁੱਲ ਕੇਸ-414,739, ਮੌਤਾਂ-11,344

ਈਰਾਨ – ਕੁੱਲ ਕੇਸ -378,752, ਮੌਤਾਂ-21,797

ਯੂਕੇ- ਕੁੱਲ ਕੇਸ -338,676, ਮੌਤਾਂ-41,514

ਸਾਊਦੀ ਅਰਬ- ਕੁੱਲ ਕੇਸ- 317,486,  ਮੌਤਾਂ-3,956

ਬੰਗਲਾਦੇਸ਼-ਕੁੱਲ ਕੇਸ-317,528, ਮੌਤਾਂ-4,351

ਪਾਕਿਸਤਾਨ-ਕੁੱਲ ਕੇਸ-296,590, ਮੌਤਾਂ-6,318

ਫਰਾਂਸ- ਕੁੱਲ ਕੇਸ- 293,024, ਮੌਤਾਂ-30,686

ਤੁਰਕੀ- ਕੁੱਲ ਕੇਸ- 273,301, ਮੌਤਾਂ-6,462

ਇਟਲੀ– ਕੁੱਲ ਕੇਸ – 271,515, ਮੌਤਾਂ- 35,497

ਜਰਮਨੀ- ਕੁੱਲ ਕੇਸ -247,391, ਮੌਤਾਂ-9,393

ਇਰਾਕ-ਕੁੱਲ ਕੇਸ-242,284, ਮੌਤਾਂ-7,201

ਫਿਲੀਪੀਨਜ਼- ਕੁੱਲ ਕੇਸ – 226,440, ਮੌਤਾਂ-3,623

ਇੰਡੋਨੇਸ਼ੀਆ-ਕੁੱਲ ਕੇਸ-180,646, ਮੌਤਾਂ-7,616

ਕੈਨੇਡਾ-  ਕੁੱਲ ਕੇਸ- 129,923, ਮੌਤਾਂ-9,135

ਯੂਕ੍ਰੇਨ -ਕੁੱਲ ਕੇਸ-125,789, ਮੌਤਾਂ-2656

Leave a Reply

Your email address will not be published. Required fields are marked *