ਮਨ ਕੀ ਬਾਤ ਰੇਡਿਓ ਪ੍ਰੋਗਰਾਮ ਜਰੀਏ ਪੀਐਮ ਮੋਦੀ ਨੇ ਦੇਸ਼ ਵਿਚ ਖਿਡੌਣਿਆਂ ਦੇ ਕਾਰੌਬਾਰ ਨੂੰ ਵਧਾਉਣ ਦੀ ਕੀਤੀ ਅਪੀਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਰੇਡਿਓ ਪ੍ਰੋਗਰਾਮ ਜਰੀਏ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ ਹੈ। ਇਸ ਦੌਰਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਰੇਡਿਓ ਪ੍ਰੋਗਰਾਮ ਜਰੀਏ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ ਹੈ। ਇਸ ਦੌਰਾਨ ਪੀਐਮ ਮੋਦੀ ਨੇ ਦੇਸ ਵਿਚ ਖਿਡੌਣਿਆਂ ਦਾ ਕਾਰੌਬਾਰ ਨੂੰ ਵਧਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਨੂੰ ਲੋਕਲ ਦੇ ਲਈ ਵੋਕਲ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ, ਅਧਿਆਪਕ ਦਿਵਸ ਅਤੇ ਹੋਰ ਕਈ ਮਸਲਿਆਂ ਉੱਤੇ ਚਰਚਾ ਕੀਤੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ”5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਵੇਗਾ। ਸਮੇਂ ਦੇ ਨਾਲ ਅਧਿਆਪਕਾਂ ਸਾਹਮਣੇ ਵੀ ਚੁਣੋਤੀ ਹੈ। ਅਧਿਆਪਕਾਂ ਨੇ ਚੁਣੌਤੀ ਨੂੰ ਸਵੀਕਾਰ ਕੀਤਾ ਹੈ। ਅਧਿਆਪਕ ਅਤੇ ਵਿਦਿਆਰਥੀ ਮਿਲ ਕੇ ਕੁੱਝ ਨਵਾਂ ਕਰ ਰਹੇ ਹਨ ਅਤੇ ਨਵੀਂ ਸਿੱਖਿਆ ਨੀਤੀ ਦੇ ਜਰੀਏ ਇਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ”। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ”ਵੈਸੇ ਮੈਂ ਮਾਨ ਕੀ ਬਾਤ ਸੁਣ ਰਹੇ ਬੱਚਿਆਂ ਦੇ ਮਾਤਾ-ਪਿਤਾ ਤੋਂ ਮੁਆਫੀ ਮੰਗਦਾ ਹਾਂ, ਕਿਉਂਕਿ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਹ ਪ੍ਰੋਗਰਾਮ ਸੁਣਨ ਤੋਂ ਬਾਅਦ ਸ਼ਾਇਦ ਖਿਡੌਣਿਆਂ ਦੀ ਨਵੀਂ-ਨਵੀਂ ਡਿਮਾਂਡ ਸੁਣਨ ਦਾ ਇਕ ਨਵਾਂ ਕੰਮ ਸਾਹਮਣੇ ਆ ਜਾਵੇਗਾ। ਸਾਡੇ ਦੇਸ਼ ਵਿਚ ਲੋਕਲ ਖਿਡੌਣਿਆਂ ਦੀ ਬਹੁਤ ਹੀ ਅਮੀਰ ਪਰੰਪਰਾ ਰਹੀ ਹੈ। ਇੱਥੇ ਬਹੁਤ ਸਾਰੇ ਪ੍ਰਤਿਭਾਵਾਨ ਅਤੇ ਕੁਸ਼ਲ ਕਾਰੀਗਰ ਹਨ ਜੋ ਚੰਗੇ ਖਿਡੌਣੇ ਬਣਾਉਣ ਵਿਚ ਮਾਹਰ ਹਨ। ਭਾਰਤ ਦੇ ਕੁੱਝ ਖੇਤਰ ਖਿਡੌਣਿਆਂ ਦੇ ਸਮੂਹ ਵਿਚ ਵੀ ਵਿਕਾਸ ਕਰ ਰਹੇ ਹਨ”। ਪ੍ਰਧਾਨ ਮੰਤਰੀ ਅਨੁਸਾਰ ”ਗਲੋਬਲ ਖਿਡੌਣਾ ਇੰਡਸਟਰੀ 7 ਲੱਖ ਕਰੋੜ ਤੋਂ ਵੀ ਜ਼ਿਆਦਾ ਦੀ ਹੈ। 7 ਲੱਖ ਕਰੋੜ ਰੁਪਏ ਦਾ ਇੰਨਾ ਵੱਡਾ ਕਾਰੋਬਾਰ ਪਰ ਭਾਰਤ ਦਾ ਹਿੱਸਾ ਇਸ ਵਿਚ ਬਹੁਤ ਘੱਟ ਹੈ ਜਿਸ ਰਾਸ਼ਟਰ ਕੋਲ ਇੰਨੀ ਵੱਡੀ ਵਿਰਾਸਤ ਹੋਵੇ, ਕੀ ਖਿਡੌਣਿਆਂ ਦੇ ਬਾਜ਼ਾਰ ਵਿਚ ਉਸ ਦੀ ਹਿੱਸੇਦਾਰੀ ਇੰਨੀ ਘੱਟ ਹੋਣੀ ਚਾਹੀਦੀ ਹੈ”।

ਉਨ੍ਹਾਂ ਕਿਹਾ ਕਿ ”ਖਿਡੌਣਾ ਉਦਯੋਗ ਵਿਚ ਭਾਰਤ ਦੀ ਭਾਗੀਦਾਰੀ ਵਧਾਉਣ ਦੀ ਜ਼ਰੂਰਤ ਹੈ। ਜੇਕਰ ਦੇਸ਼ ਨੂੰ ਸਵੈ-ਨਿਰਭਰ ਬਣਾਉਣਾ ਹੈ ਤਾਂ ਪੂਰੇ ਆਤਮ ਵਿਸ਼ਵਾਸ ਨਾਲ ਅੱਗੇ ਵੱਧਣ ਦੀ ਲੋੜ ਹੈ। ਭਾਰਤ ਨੂੰ ਸਵੈ ਨਿਰਭਰ ਬਣਨਾ ਹੈ ਤਾਂ ਲੋਕਲ ਖਿਡੌਣਿਆਂ ਦੇ ਲਈ ਵੋਕਲ ਬਣਨ ਦੀ ਜ਼ਰੂਰਤ ਹੈ”। ਪੀਐਮ ਮੋਦੀ ਮੁਤਾਬਕ ”ਸਵੈ-ਨਿਰਭਰ ਭਾਰਤ ਐਪ ਇਨੋਵੇਸ਼ਨ ਵਿਚ ਨੌਜਵਾਨਾਂ ਨੇ ਵੱਧ-ਚੜ ਕੇ ਹਿੱਸਾ ਲਿਆ ਸੀ। ਮੈਨੂੰ ਵਿਸ਼ਵਾਸ ਹੈ ਕਿ ਖਿਡੌਣਿਆਂ ਦੇ ਬਾਜ਼ਾਰ ਵਿਚ ਸਟਾਰਟ ਅੱਪ ਸ਼ੁਰੂ ਕਰਨ ਲਈ ਨੌਜਵਾਨ ਤੇਜ਼ੀ ਨਾਲ ਅੱਗੇ ਆਉਣਗੇ”। ਇਸ ਤੋਂ ਇਲਾਵਾ ਪੀਐਮ ਮੋਦੀ ਨੇ ਕਿਸਾਨਾਂ ਉੱਤੇ ਚਰਚਾ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਨਮਨ ਹੈ। ਕਿਸਾਨਾਂ ਨੇ ਕੋਰੋਨਾ ਵਰਗੇ ਮੁਸ਼ਕਿਲ ਸਮੇਂ ਵਿਚ ਆਪਣੀ ਤਾਕਤ ਨੂੰ ਸਾਬਤ ਕੀਤਾ ਹੈ। ਸਾਡੇ ਦੇਸ਼ ਵਿਚ ਇਸ ਵਾਰ ਸਾਉਣੀ ਦੀ ਫਸਲ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ 7 ਫੀਸਦੀ ਵਧੀ ਹੈ।

Leave a Reply

Your email address will not be published. Required fields are marked *