ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜੰਮੂ ਕਸ਼ਮੀਰ ਦੇ ਸਾਂਬਾ ਵਿਚ ਬਾਰਡਰ ਸਿਕਊਰਿਟੀ ਫੋਰਸ (ਬੀਐਸਐਫ) ਨੇ ਪਾਕਿਸਤਾਨ ਦੀ ਇੱਕ ਵੱਡੀ ਸਾਜ਼ਿਸ ਨੂੰ ਨਾਕਾਮ ਕੀਤਾ ਹੈ। ਦਰਅਸਲ ਬੀਐਸਐਫ ਨੇ ਪਾਕਿਸਤਾਨ ਦੁਆਰਾ ਅੱਤਵਾਦੀਆਂ ਦੀ ਘੂਸਪੈਠ ਦੇ ਇਰਾਦੇ ਨਾਲ ਬਣਾਈ ਗਈ ਇਕ ਸੁਰੰਗ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਪਾਕਿਸਤਾਨ ਤੋਂ ਸ਼ੁਰੂ ਹੋ ਕੇ ਭਾਰਤੀ ਸੀਮਾ ਦੇ ਸਾਂਬਾ ਇਲਾਕੇ ਵਿਚ ਸਮਾਪਤ ਹੁੰਦੀ ਹੈ।
The sandbags have proper markings of Pakistan, which clearly shows that it was dug with proper planning & engineering efforts. Without the concurrence & approval of Pakistani Rangers & other agencies, such a big tunnel cannot be built: Jammu BSF IG NS Jamwal https://t.co/Vq2UUqqLa8 pic.twitter.com/NVNf2i4JmO
— ANI (@ANI) August 29, 2020
ਇਸ ਸੁਰੰਗ ਬਾਰੇ ਹੋਰ ਜਾਣਕਾਰੀ ਦਿੰਦਿਆ ਜੰਮੂ ਬੀਐਸਐਫ ਆਈਜੀ ਐਨਐਸ ਜੰਵਾਲ ਨੇ ਦੱਸਿਆ ਕਿ ”ਸਾਨੂੰ ਸਾਂਬਾ ਖੇਤਰ(ਜੰਮੂ ਕਸ਼ਮੀਰ) ਵਿਚ ਇਕ ਸੁਰੰਗ ਦੀ ਹੋਂਦ ਬਾਰੇ ਜਾਣਕਾਰੀ ਮਿਲ ਰਹੀ ਸੀ। ਇਸ ਦਾ ਪਤਾ ਲਗਾਉਣ ਲਈ ਵਿਸ਼ੇਸ਼ ਟੀਮ ਗਠਿਤ ਕੀਤੀ ਗਈ। ਇਹ ਸੁਰੰਗ ਜ਼ੀਰੋ ਲਾਇਨ ਤੋਂ ਲਗਭਗ 150 ਗਜ ਲੰਬੀ ਅਤੇ 3 ਤੋਂ 4 ਫੁੱਟ ਚੋੜੀ ਹੈ।ਸੁਰੰਗ ਦੇ ਮੂੰਹ ਨੂੰ ਬਜਰੀ ਦੇ ਥੈਲਿਆਂ ਨਾਲ ਬੰਦ ਕੀਤਾ ਗਿਆ ਸੀ ਤਾਂ ਜੋ ਕਿਸੇ ਨੂੰ ਇਸ ਬਾਰੇ ਪਤਾ ਨਾ ਚੱਲ ਸਕੇ। ਇਨ੍ਹਾਂ ਥੈਲਿਆਂ ਉੱਤੇ ਸ਼ੰਕਰਗੜ੍ਹ ਕਰਾਚੀ ਦਾ ਪਤਾ ਲਿਖਿਆ ਹੋਇਆ ਹੈ। ਇਸ ਦੇ ਸ਼ੁਰੂ ਹੋਣ ਦੀ ਥਾਂ ਅੰਤਰਰਾਸ਼ਟਰੀ ਬਾਰਡਰ ਤੋਂ ਭਾਰਤ ਵੱਲ ਕਰੀਬ 170 ਮੀਟਰ ਹੈ”।
ਜੰਮਵਾਲ ਅਨੁਸਾਰ ”ਥੈਲਿਆਂ ਉੱਤੇ ਪਾਕਿਸਤਾਨ ਦੀ ਸਾਫ-ਸਾਫ ਮਾਰਕਿੰਗ ਹੈ ਜੋ ਵਿਖਾਉਂਦੀ ਹੈ ਕਿ ਇਸ ਸੁਰੰਗ ਨੂੰ ਪੂਰੀ ਪਲੈਨਿੰਗ ਅਤੇ ਇੰਜੀਨੀਅਰਿੰਗ ਦੀਆਂ ਕੋਸ਼ਿਸ਼ਾਂ ਦੇ ਨਾਲ ਬਣਾਇਆ ਗਿਆ ਹੈ। ਪਾਕਿਸਤਾਨੀ ਰੇਜਰਸ ਅਤੇ ਹੋਰ ਏਜੰਸੀਆਂ ਦੀ ਸਹਿਮਤੀ ਅਤੇ ਪ੍ਰਵਾਨਗੀ ਤੋਂ ਬਿਨਾਂ ਇੰਨੀ ਵੱਡੀ ਸੁਰੰਗ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ ਹੈ”। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਦੁਆਰਾ ਦਹਿਸ਼ਤਗਰਦਾਂ ਦੀ ਘੂਸਪੈਠ ਕਰਵਾਉਣ ਲਈ ਅਜਿਹੇ ਤਰੀਕੇ ਅਪਣਾਏ ਗਏ ਹੋਣ। ਇਸ ਤੋਂ ਪਹਿਲਾਂ ਵੀ ਗੁਆਂਢੀ ਮੁਲਕ ਅਜਿਹੀਆਂ ਹਰਕਤਾ ਕਰਦਾ ਰਿਹਾ ਹੈ ਜਿਨ੍ਹਾਂ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਨਾਕਮਾਯਾਬ ਕੀਤਾ ਹੈ।

