ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 2.49 ਕਰੋੜ ਤੋਂ ਪਾਰ, 1.73 ਕਰੋੜ ਤੋਂ ਵੱਧ ਮਰੀਜ਼ ਹੋ ਚੁੱਕੇ ਹਨ ਠੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੇਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.49 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 8.41 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.72 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 24,908,975 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 841,331 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 17,298,404 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,769,240 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,096,235 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 185,901 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,375,838 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 3,812,605, ਮੌਤਾਂ-119,594

ਭਾਰਤ- ਕੁੱਲ ਕੇਸ –3,461,240, ਮੌਤਾਂ-62,713

ਰੂਸ – ਕੁੱਲ ਕੇਸ- 980,405, ਮੌਤਾਂ-16,914

ਪੇਰੂ–ਕੁੱਲ ਕੇਸ- 629,961, ਮੌਤਾਂ-28,471

ਸਾਊਥ ਅਫਰੀਕਾ-ਕੁੱਲ ਕੇਸ-620,132, ਮੌਤਾਂ-13,743

ਕੋਲੰਬੀਆ-ਕੁੱਲ ਕੇਸ-590,520, ਮੌਤਾਂ-18,767

ਮੈਕਸੀਕੋ-ਕੁੱਲ ਕੇਸ- 585,738, ਮੌਤਾਂ-63,146

ਸਪੇਨ- ਕੁੱਲ ਕੇਸ – 455,621, ਮੌਤਾਂ- 29,011

ਚਿਲੀ-ਕੁੱਲ ਕੇਸ-405,972, ਮੌਤਾਂ-11,132

ਅਰਜਨਟੀਨਾ-ਕੁੱਲ ਕੇਸ-392,009, ਮੌਤਾਂ-8,271

ਈਰਾਨ – ਕੁੱਲ ਕੇਸ -369,911, ਮੌਤਾਂ-21,249

ਯੂਕੇ- ਕੁੱਲ ਕੇਸ -331,644, ਮੌਤਾਂ-41,486

ਸਾਊਦੀ ਅਰਬ- ਕੁੱਲ ਕੇਸ- 312,924,  ਮੌਤਾਂ-3,813

ਬੰਗਲਾਦੇਸ਼-ਕੁੱਲ ਕੇਸ-306,794, ਮੌਤਾਂ-4,174

ਪਾਕਿਸਤਾਨ-ਕੁੱਲ ਕੇਸ-295,053, ਮੌਤਾਂ-6,283

ਫਰਾਂਸ- ਕੁੱਲ ਕੇਸ- 267,077, ਮੌਤਾਂ-30,596

ਤੁਰਕੀ- ਕੁੱਲ ਕੇਸ- 265,515, ਮੌਤਾਂ-6,245

ਇਟਲੀ– ਕੁੱਲ ਕੇਸ – 265,409, ਮੌਤਾਂ- 35,472

ਜਰਮਨੀ- ਕੁੱਲ ਕੇਸ -242,114, ਮੌਤਾਂ-9,360

ਇਰਾਕ-ਕੁੱਲ ਕੇਸ-223,612, ਮੌਤਾਂ-6,814

ਫਿਲੀਪੀਨਜ਼- ਕੁੱਲ ਕੇਸ – 209,544, ਮੌਤਾਂ-3,325

ਇੰਡੋਨੇਸ਼ੀਆ-ਕੁੱਲ ਕੇਸ-165,887, ਮੌਤਾਂ-7,169

ਕਨੇਡਾ-  ਕੁੱਲ ਕੇਸ- 127,358, ਮੌਤਾਂ-9,108

ਕਤਰ-ਕੁੱਲ ਕੇਸ-118,196, ਮੌਤਾਂ-196

Leave a Reply

Your email address will not be published. Required fields are marked *