ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ਉੱਤੇ ਹਮਲਾ ਕਰਕੇ 51 ਲੋਕਾਂ ਦੀ ਜਾਣ ਲੈਣ ਵਾਲੇ ਆਰੋਪੀ ਨੂੰ ਸੁਣਾਈ ਗਈ ਸਜ਼ਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–15 ਮਾਰਚ 2019 ਨੂੰ ਨਿਊਂਜ਼ੀਲੈਂਡ ਦੇ ਕ੍ਰਾਈਟਸਚਰਚ ਸ਼ਹਿਰ ਦੀਆਂ ਦੋ ਮਸਜਿਦਾਂ ਅੰਦਰ ਅੰਨ੍ਹੇਵਾਹ ਫਾਇਰਿੰਗ ਕਰਕੇ 51 ਲੋਕਾਂ ਦੀ ਜਾਨ ਲੈਣ ਵਾਲੇ ਅਸਟ੍ਰੇਲੀਆਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–15 ਮਾਰਚ 2019 ਨੂੰ ਨਿਊਂਜ਼ੀਲੈਂਡ ਦੇ ਕ੍ਰਾਈਟਸਚਰਚ ਸ਼ਹਿਰ ਦੀਆਂ ਦੋ ਮਸਜਿਦਾਂ ਅੰਦਰ ਅੰਨ੍ਹੇਵਾਹ ਫਾਇਰਿੰਗ ਕਰਕੇ 51 ਲੋਕਾਂ ਦੀ ਜਾਨ ਲੈਣ ਵਾਲੇ ਅਸਟ੍ਰੇਲੀਆਈ ਨਾਗਰਿਕ ਬ੍ਰੇਂਟਨ ਟੈਰੰਸ ਨੂੰ ਅਦਾਲਤ ਨੇ ਬਿਨਾਂ ਪੈਰੋਲ ਉੱਮਰ ਕੈਦ ਦੀ ਸਜਾ ਸੁਣਾ ਦਿੱਤੀ ਹੈ। ਕੋਰਟ ਨੇ ਕਿਹਾ ਹੈ ਕਿ ਇਸ ਨੂੰ ਉੱਮਰ ਕੈਦ ਦੇ ਦੌਰਾਨ ਕਦੇਂ ਵੀ ਪੈਰੋਲ ਨਹੀਂ ਮਿਲੇਗੀ ਅਤੇ ਸਾਰੀ ਜ਼ਿੰਦਗੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੀ ਗੁਜਾਰਨੀ ਪਵੇਗੀ।

ਦਰਅਸਲ ਕੋਰਟ ਨੇ ਆਰੋਪੀ ਬ੍ਰੇਂਟਨ ਟੈਰੰਸ ਨੂੰ 51 ਲੋਕਾਂ ਦੀ ਹੱਤਿਆ ਦਾ ਦੋਸ਼ੀ ਮੰਨਿਆ ਹੈ ਅਤੇ ਹਰ ਕਲਤ ਤੇ ਕਤਲ ਦੀ ਕੋਸ਼ਿਸ਼ ਲਈ ਸਜ਼ਾ ਸੁਣਾਈ ਹੈ। ਕੁੱਲ 91 ਲੋਕ ਇਸ ਹਲਮੇ ਦੇ ਗਵਾਹ ਸਨ। ਮੀਡੀਆ ਰਿਪੋਰਟਾਂ ਅਨੁਸਾਰ ਸੁਣਵਾਈ ਵੇਲੇ ਕ੍ਰਾਊਨ ਸਾਲਿਸਿਟਰ ਨੇ ਆਰੋਪੀ ਲਈ ਬਿਨਾਂ ਕਿਸੇ ਪੈਰੋਲ ਤੋਂ ਉਮੱਰ ਕੈਦ ਦੀ ਸਜ਼ਾ ਸੁਣਾਉਣ ਦੀ ਮੰਗ ਕੀਤੀ। ਉੱਥੇ ਹੀ ਪੁਲਿਸ ਨੇ ਕੋਰਟ ਨੂੰ ਦੱਸਿਆ ਕਿ ਬ੍ਰੇਂਟਨ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੈ ਤੇ ਨਾ ਹੀ ਉਹ ਇਸ ਲਈ ਸ਼ਰਮਿੰਦਗੀ ਮਹਿਸੂਸ ਕਰਦਾ ਹੈ। ਸੁਣਵਾਈ ਤੋਂ ਬਾਅਦ ਜੱਜ ਕੈਮਰੂਨ ਮੈਂਡਰ ਨੇ  ਦੋਸ਼ੀ ਨੂੰ ਬਿਨਾਂ ਪੈਰੋਲ ਉੱਮਰ ਕੈਦ ਦੀ ਸਜ਼ਾ ਸੁਣਾਈ। ਜੱਜ ਨੇ ਕਿਹਾ ਕਿ ਤੂੰ ਇਕ ਹਤਿਆਰਾ ਹੀ ਨਹੀਂ ਬਲਕਿ ਇੱਕ ਅੱਤਵਾਦੀ ਹੈ ਅਤੇ ਤੇਰੇ ਵੱਲੋਂ ਕੀਤਾ ਗਿਆ ਇਹ ਕੰਮ ਅਣਮਨੁੱਖੀ ਹੈ। ਇਸ ਤੋਂ ਇਲਾਵਾ ਜੱਜ ਨੇ ਇਸ ਹਮਲੇ ਵਿਚ ਜਾਨ ਗਵਾਉਣ ਵਾਲਿਆਂ ਲਈ ਮੌਖਿਕ ਸ਼ਰਧਾਂਜ਼ਲੀ ਵੀ ਦਿੱਤੀ। ਨਿਊਜ਼ੀਲੈਂਡ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਆਰੋਪੀ ਨੂੰ ਬਿਨਾਂ ਪੈਰੋਲ ਦੇ ਉੱਮਰ ਕੈਦ ਦੀ ਸਜ਼ਾ ਸੁਣਾਈ ਹੋਵੇ।

ਜ਼ਿਕਰਯੋਗ ਹੈ ਕਿ ਬ੍ਰੇਂਟਨ 2017 ਵਿਚ ਅਸਟ੍ਰੇਲੀਆ ਤੋਂ ਨਿਊਜ਼ੀਲੈਂਡ ਸ਼ਿਫਟ ਹੋਇਆ ਸੀ। ਉਸ ਨੇ ਇੱਥੇ ਆ ਕੇ ਕਿਰਾਏ ਉੱਤੇ ਮਕਾਨ ਲਿਆ ਤੇ ਹਥਿਆਰ ਇੱਕਠੇ ਕਰਨੇ ਸ਼ੁਰੂ ਕੀਤੇ ਜਿਸ ਤੋਂ ਬਾਅਦ ਦੋ ਮਸਜ਼ਿਦਾਂ ਵਿਚ ਇਸ ਵੱਡੇ ਹਮਲੇ ਨੂੰ ਅੰਜ਼ਾਮ ਦਿੱਤਾ। ਇਸ ਦੌਰਾਨ 51 ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿਚ 8 ਭਾਰਤੀ ਵੀ ਸਨ ਅਤੇ 40 ਲੋਕ ਜ਼ਖ਼ਮੀ ਵੀ ਹੋ ਗਏ ਸਨ। ਹਮਲੇ ਦੇ 21 ਮਿੰਟ ਬਾਅਦ ਪੁਲਿਸ ਨੇ ਉਸ ਨੂੰ ਗਿਰਫਤਾਰ ਕਰ ਲਿਆ ਸੀ। ਦੋਸ਼ੀ ਨੇ ਇਸ ਹਮਲੇ ਦਾ ਫੇਸਬੁੱਕ ਉੱਤੇ ਲਾਈਵ ਸਟ੍ਰੀਮਿੰਗ ਵੀ ਕੀਤਾ ਸੀ ਜੋ ਕਿ ਵਾਇਰਲ ਹੋ ਕੇ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਵੀ ਵੇਖਿਆ ਗਿਆ। ਇਸ ਹਮਲੇ ਨੇ ਨਿਊਜ਼ੀਲੈਂਡ ਨੂੰ ਹਲਾ ਕੇ ਰੱਖ ਦਿੱਤਾ ਸੀ।

Leave a Reply

Your email address will not be published. Required fields are marked *