ਭਾਰਤ-ਪਾਕਿ ਅਧਿਕਾਰੀਆਂ ਦੀ ਮੀਟਿੰਗ ਖਤਮ, ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ ‘ਤੇ ਪੁੱਲ ਬਣਾਉਣ ਵਿਚ ਦਿਖਾਈ ਰੁੱਚੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਵੀਰਵਾਰ ਨੂੰ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਗੁਰਦਾਸਪੁਰ ਦੇ  ਡੇਰਾ ਬਾਬਾ ਨਾਨਕ ਵਿਚ ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ਅਧੀਨ ਰਾਵੀ ਦਰਿਆ ਉੱਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਵੀਰਵਾਰ ਨੂੰ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਗੁਰਦਾਸਪੁਰ ਦੇ  ਡੇਰਾ ਬਾਬਾ ਨਾਨਕ ਵਿਚ ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ਅਧੀਨ ਰਾਵੀ ਦਰਿਆ ਉੱਤੋਂ ਬਣਾਏ ਜਾਣ ਵਾਲੇ ਪੁੱਲ ਨੂੰ ਲੈ ਕੇ ਅਹਿਮ ਮੀਟਿੰਗ ਹੋਈ ਹੈ। ਭਾਰਤ ਵੱਲੋਂ ਪੁੱਲ ਦਾ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਿਆ ਹੈ, ਜਦਕਿ ਪਾਕਿਸਤਾਨ ਵੱਲੋਂ ਇਸ ਨੂੰ ਅਜੇ ਬਣਾਇਆ ਜਾਣ ਹੈ।

ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਸਰਵੇਖਣ ਟੀਮ ਦੇ 4 ਅਧਿਕਾਰੀ ਇਸ ਮੀਟਿੰਗ ਵਿਚ ਸ਼ਾਮਲ ਹੋਏ, ਜਦਕਿ ਭਾਰਤ ਵੱਲੋਂ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਅਤੇ ਬੀਐਸਐਫ ਦੇ ਅਧਿਕਾਰੀਆਂ ਨੇ ਬੈਠਕ ਵਿਚ ਸ਼ਮੂਲੀਅਤ ਕੀਤੀ। ਇਹ ਬੈਠਕ ਜ਼ੀਰੋ ਲਾਈਨ ਦੇ ਬਜਾਏ ਭਾਰਤ ਵੱਲੋਂ ਬਣਾਏ ਪੁੱਲ ਉੱਤੇ ਹੋਈ। ਮੀਟਿੰਗ ਤੋਂ ਬਾਅਦ ਐਨਐਚਏਆਈ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਪਾਕਿਸਤਾਨ ਦੀ ਸਰਵੇਖਣ ਟੀਮ ਨੇ ਇਸ ਬ੍ਰਿਜ਼ ਨੂੰ ਬਣਾਉਣ ਵਿਚ ਰੂਚੀ ਵਿਖਾਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਵਾਲੇ ਪਾਸੇ ਪਹਿਲਾਂ ਹੀ 100 ਮੀਟਰ ਦਾ ਬ੍ਰਿਜ਼ ਬਣਾਇਆ ਜਾ ਚੁੱਕਾ ਅਤੇ ਪਾਕਿਸਤਾਨ ਵਾਲੇ ਪਾਸੇ ਵੱਲ 260 ਮੀਟਰ ਤੋਂ 300 ਮੀਟਰ ਤੱਕ ਬ੍ਰਿਜ ਬਣਾਇਆ ਜਾਣਾ ਬਾਕੀ ਹੈ। ਅਧਿਕਾਰੀਆਂ ਅਨੁਸਾਰ ਪਾਕਿਸਤਾਨ ਸਰਵੇਖਣ ਦੀ ਟੀਮ ਨੂੰ ਭਾਰਤ ਵਾਲੇ ਪਾਸੇ ਉਸਾਰੇ ਪੁੱਲ ਦੀ ਡਰਾਇੰਗ ਵਿਖਾਈ ਗਈ ਅਤੇ ਉਨ੍ਹਾਂ ਨੇ ਇਸ ਪੁੱਲ ਦੀ ਸਰਵੇ ਕੀਤਾ ਹੈ। ਉਨ੍ਹਾਂ ਮੁਤਾਬਕ ਅੱਜ ਦੀ ਮੀਟਿੰਗ ਹਾਂ ਪੱਖੀ ਮਾਹੌਲ ਵਿਚ ਹੋਈ ਹੈ ਅਤੇ ਅੱਗੇ ਵੀ ਮੀਟਿੰਗ ਦੁਬਾਰਾ ਹੋਣ ਦੀ ਉਮੀਦ ਹੈ। ਦੱਸ ਦਈਏ ਕਿ ਜੇਕਰ ਪਾਕਿਸਤਾਨ ਆਪਣੇ ਵੱਲ ਇਹ ਪਿੱਲਰਾਂ ਵਾਲਾ ਬ੍ਰਿਜ਼ ਬਣਾ ਲੈਂਦਾ ਹੈ ਤਾਂ ਸ਼ਰਧਾਲੂਆਂ ਨੂੰ ਸਿੱਧੇ ਬ੍ਰਿਜ਼ ਰਾਹੀਂ ਸਰਹੱਦ ਪਾਰ ਕਰਕੇ ਕਰਤਾਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਸਹੂਲਤ ਮਿਲੇਗੀ।ਇਸ ਤੋਂ ਇਲਾਵਾ ਰਾਵੀ ਦਰਿਆ ਵਿਚ ਤੇਜ਼ ਬਹਾਅ ਵਾਲੇ ਪਾਣੀ ਨੂੰ ਵੀ ਕੰਟਰੋਲ ਕੀਤਾ ਜਾ ਸਕੇਗਾ।

Leave a Reply

Your email address will not be published. Required fields are marked *