ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੇਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.43 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 8.29 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.68 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 24,332,280 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 829,666 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 16,873,307 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,629,307 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,000,365 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 183,653 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,313,861 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 3,722,004, ਮੌਤਾਂ-117,756
ਭਾਰਤ- ਕੁੱਲ ਕੇਸ –3,307,749, ਮੌਤਾਂ-60,629
ਰੂਸ – ਕੁੱਲ ਕੇਸ- 970,865, ਮੌਤਾਂ-16,683
ਸਾਊਥ ਅਫਰੀਕਾ-ਕੁੱਲ ਕੇਸ-615,701, ਮੌਤਾਂ-13,502
ਪੇਰੂ–ਕੁੱਲ ਕੇਸ- 613,378, ਮੌਤਾਂ-28,124
ਮੈਕਸੀਕੋ-ਕੁੱਲ ਕੇਸ- 573,888, ਮੌਤਾਂ-62,076
ਕੋਲੰਬੀਆ-ਕੁੱਲ ਕੇਸ-572,270, ਮੌਤਾਂ-18,184
ਸਪੇਨ- ਕੁੱਲ ਕੇਸ – 426,818, ਮੌਤਾਂ- 28,971
ਚਿਲੀ-ਕੁੱਲ ਕੇਸ-402,365, ਮੌਤਾਂ-10,990
ਅਰਜਨਟੀਨਾ-ਕੁੱਲ ਕੇਸ-370,188, ਮੌਤਾਂ-7,839
ਈਰਾਨ – ਕੁੱਲ ਕੇਸ -365,606, ਮੌਤਾਂ-21,020
ਯੂਕੇ- ਕੁੱਲ ਕੇਸ -328,846, ਮੌਤਾਂ-41,465
ਸਾਊਦੀ ਅਰਬ- ਕੁੱਲ ਕੇਸ- 310,836, ਮੌਤਾਂ-3,755
ਬੰਗਲਾਦੇਸ਼-ਕੁੱਲ ਕੇਸ-302,147, ਮੌਤਾਂ-4,082
ਪਾਕਿਸਤਾਨ-ਕੁੱਲ ਕੇਸ-294,193, ਮੌਤਾਂ-6,267
ਇਟਲੀ– ਕੁੱਲ ਕੇਸ – 262,540, ਮੌਤਾਂ- 35,458
ਤੁਰਕੀ- ਕੁੱਲ ਕੇਸ- 262,507, ਮੌਤਾਂ-6,183
ਫਰਾਂਸ- ਕੁੱਲ ਕੇਸ- 253,587, ਮੌਤਾਂ-30,544
ਜਰਮਨੀ- ਕੁੱਲ ਕੇਸ -239,000, ਮੌਤਾਂ-9,352
ਇਰਾਕ-ਕੁੱਲ ਕੇਸ-215,784, ਮੌਤਾਂ-6,668
ਫਿਲੀਪੀਨਜ਼- ਕੁੱਲ ਕੇਸ – 202,361, ਮੌਤਾਂ-3,137
ਇੰਡੋਨੇਸ਼ੀਆ-ਕੁੱਲ ਕੇਸ-160,165, ਮੌਤਾਂ-6,944
ਕਨੇਡਾ- ਕੁੱਲ ਕੇਸ- 126,417, ਮੌਤਾਂ-9,094
ਕਤਰ-ਕੁੱਲ ਕੇਸ-117,742, ਮੌਤਾਂ-194
