ਕੋਰੋਨਾ ਟੈਸਟਿੰਗ ਲਈ ਗਈ ਸਿਹਤ ਵਿਭਾਗ ਦੀ ਟੀਮ ਉੱਤੇ ਕਿਤੇ ਬਰਸਾਏ ਪੱਥਰ ਤੇ ਕਿਤੇ …

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਟੈਸਟਿੰਗ ਲਈ ਗਈ ਸਿਹਤ ਵਿਭਾਗ ਦੀਆਂ ਟੀਮਾਂ ਦਾ ਵਿਰੋਧ ਕਰਨ ਦੀਆਂ ਖਬਰਾ ਆਏ ਦਿਨ ਸਾਹਮਣੇ ਆ ਰਹੀਆਂ ਹਨ ਅਤੇ ਅੱਜ ਬੁੱਧਵਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਟੈਸਟਿੰਗ ਲਈ ਗਈ ਸਿਹਤ ਵਿਭਾਗ ਦੀਆਂ ਟੀਮਾਂ ਦਾ ਵਿਰੋਧ ਕਰਨ ਦੀਆਂ ਖਬਰਾ ਆਏ ਦਿਨ ਸਾਹਮਣੇ ਆ ਰਹੀਆਂ ਹਨ ਅਤੇ ਅੱਜ ਬੁੱਧਵਾਰ ਨੂੰ ਵੀ ਸੰਗਰੂਰ ਵਿਚ ਕੋਰੋਨਾ ਟੈਸਟ ਵਾਸਤੇ ਗਈ ਸਿਹਤ ਮਹਿਕਮੇ ਦੀ ਟੀਮ ਦਾ ਵਿਰੋਧ ਕੀਤਾ ਗਿਆ ਅਤੇ ਪੱਥਰ ਬਰਸਾਏ ਗਏ। ਇਸ ਤੋਂ ਇਲਾਵਾ ਜਲਾਲਾਬਾਦ ਵਿਚ ਵੀ ਸਿਹਤ ਵਿਭਾਗ ਦੀ ਟੀਮ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਲੋਕ ਘਰਾਂ ਨੂੰ ਤਾਲੇ ਲਗਾ ਕੇ ਫਰਾਰ ਹੁੰਦੇ ਵਿਖਾਏ ਦਿੱਤੇ।

ਦਰਅਸਲ ਸਿਹਤ ਵਿਭਾਗ ਦੀ ਇਕ ਟੀਮ ਕੋਰੋਨਾ ਟੈਸਟਿੰਗ ਲਈ ਸੰਗਰੂਰ ਦੇ ਦਿੜਬਾ ਦੀ ਇਕ ਬਸਤੀ ਵਿਚ ਗਈ ਸੀ। ਟੀਮ ਨਾਲ ਪੁਲਿਸ ਮੁਲਾਜ਼ਮ ਵੀ ਸਨ ਪਰ ਬਸਤੀ ਦੇ ਲੋਕ ਡਾਕਟਰਾਂ ਦੀ ਟੀਮ ਨੂੰ ਵੇਖ ਕੇ ਉਨ੍ਹਾਂ ਦਾ ਵਿਰੋਧ ਕਰਨ ਲੱਗੇ ਅਤੇ ਕੁੱਝ ਕੁ ਲੋਕਾਂ ਵੱਲੋਂ ਉਨ੍ਹਾਂ ਉੱਤੇ ਇੱਟਾਂ-ਰੋੜੇ ਵੀ ਬਰਸਾਏ ਗਏ, ਜਿਸ ਦੌਰਾਨ ਇਕ ਪੁਲਿਸ ਮੁਲਾਜ਼ਮ ਦੇ ਹਲਕੀ ਸੱਟ ਲੱਗੀ। ਬਸਤੀ ਦੇ ਲੋਕਾਂ ਕਹਿਣਾ ਸੀ ਕਿ ਅਸੀ ਬਿਲਕੁੱਲ ਠੀਕ ਹਾਂ ਜੇਕਰ ਸਾਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਖੁਦ ਟੈਸਟ ਕਰਵਾ ਲੈਵਾਂਗੇ। ਲੋਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਸੀ ਸਪੀਕਰਾਂ ਵਿਚ ਬੋਲ ਦਿੱਤਾ ਹੈ ਕਿ ਕੋਈ ਟੈਸਟ ਨਹੀਂ ਕਰਵਾਵੇਗਾ। ਦੂਜੇ ਪਾਸੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਇੱਥੇ ਟੈਸਟਿੰਗ ਲਈ ਆਏ ਹਨ ਪਰ ਲੋਕਾਂ ਦੁਆਰਾ ਸਾਥ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਟੈਸਟਿੰਗ ਲਈ ਮਨਾਉਣ ਦੀ ਕੋਸ਼ਿਸ਼ ਜਾਰੀ ਹੈ ਅਤੇ ਜੇਕਰ ਕੋਈ ਪਾਜ਼ੀਟਿਵ ਪਾਇਆ ਗਿਆ ਤਾਂ ਉਸ ਨੂੰ ਘਰ ਵਿਚ ਹੀ ਆਈਸੋਲੇਟ ਕੀਤਾ ਜਾਵੇਗਾ। ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਹਮਲਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਉੱਧਰ ਜਲਾਲਬਾਦ ਦੇ ਪਿੰਡ ਭੜੋਲੀ ਵਾਲਾ ਵਿਚ ਕੋਰੋਨਾ ਦਾ ਇਕ ਕੇਸ ਆਉਣ ਮਗਰੋਂ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਆਏ ਲੋਕਾਂ ਦੀ ਸੈਂਪਲਿੰਗ ਲਈ ਗਈ ਹੈਲਥ ਟੀਮ ਨੂੰ ਪਿੰਡ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਏ ਕੁੱਲ 31 ਲੋਕਾਂ ਦੇ ਸੈਂਪਲ ਲਏ ਜਾਣੇ ਸਨ ਪਰ ਸਿਹਤ ਵਿਭਾਗ ਦੀ ਟੀਮ 5 ਸੈਂਪਲ ਲੈਣ ਵਿਚ ਹੀ ਕਾਮਯਾਬ ਹੋਈ ਅਤੇ ਬਾਕੀ ਲੋਕ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਫਰਾਰ ਹੋ ਗਏ।

Leave a Reply

Your email address will not be published. Required fields are marked *