ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੌਗ ਉਨ ਦੀ ਸਿਹਤ ਨੂੰ ਲੈ ਅਟਕਲਾਂ ਦਾ ਬਜ਼ਾਰ ਫਿਰ ਤੋਂ ਗਰਮ ਹੋ ਗਿਆ ਹੈ। ਕੋਈ ਕਿਮ ਜੌਗ ਉਨ ਦੀ ਮੌਤ ਹੋਣ ਦਾ ਦਾਅਵਾ ਕਰ ਰਿਹਾ ਹੈ, ਜਦਕਿ ਕਿਸੇ ਨੇ ਉਸ ਦੇ ਕੋਮਾ ਵਿਚ ਹੋਣ ਅਤੇ ਉਸ ਦੀ ਭੈਣ ਕਿਮ ਯੋ ਜੌਗ ਦੇ ਹੱਥ ਕਮਾਨ ਆਉਣ ਦੀ ਗੱਲ ਕਹੀ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਸ ਖਬਰ ਸੰਬੰਧੀ ਉੱਤਰ ਕੋਰੀਆਂ ਦੇ ਲੋਕ ਬੇਖਬਰ ਹਨ, ਕਿਉਂਕਿ ਜੇ ਉਨ੍ਹਾਂ ਨੂੰ ਕਿਮ ਦੀ ਮੌਤ ਹੋਣ ਦੀ ਖਬਰ ਦਾ ਪਤਾ ਲੱਗਦਾ ਹੈ ਤਾਂ ਉੱਥੇ ਹਾਲਾਤ ਵਿਗੜ ਸਕਦੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਸਾਊਥ ਕੋਰੀਆ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਕਿਮ ਜੌਗ ਉਨ ਦੀ ਮੌਤ ਹੋ ਗਈ ਹੈ ਅਤੇ ਹੁਣ ਉਸ ਦੀ ਭੈਣ ਕਿਮ ਯੋ ਜੌਗ ਦੇ ਹੱਥਾਂ ਵਿਚ ਦੇਸ਼ ਦੀ ਸੱਤਾ ਹੈ, ਜਦਕਿ ਉੱਤਰ ਕੋਰੀਆ ਨੂੰ ਜਾਣਨ ਵਾਲੇ ਮਾਹਰਾਂ ਦਾ ਦਾਅਵਾ ਹੈ ਕਿ ਕਿਮ ਜੌਗ ਦੀ ਮੌਤ ਨਹੀਂ ਹੋਈ ਹੈ ਪਰ ਉਹ ਗੰਭੀਰ ਬਿਮਾਰੀ ਦੇ ਚੱਲਦੇ ਕੋਮਾ ਵਿਚ ਹਨ। ਇਕ ਬ੍ਰਿਟਿਸ਼ ਅਖਬਾਰ ਐਕਸਪ੍ਰੈਸ ਨੇ ਦੱਖਣ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਕਿਮ ਡੇ ਜੁੰਗ ਦੇ ਕਰੀਬੀਆਂ ਦੇ ਹਵਾਲਿਓ ਦੱਸਿਆ ਹੈ ਕਿ ਕਿਮ ਜੌਗ ਅਜੇ ਜਿਊਂਦਾ ਹੈ, ਉਹ ਕੋਮਾ ਵਿਚ ਹੈ ਪਰ ਕਿਮ ਦੀ ਗੈਰ-ਮੌਜ਼ੂਦਗੀ ਵਿਚ ਸੱਤਾ ਜ਼ਿਆਦਾ ਸਮੇ ਖਾਲ੍ਹੀ ਨਾ ਰਹੇ, ਇਸ ਲਈ ਉਸ ਦੀ ਭੈਣ ਕਿਸ ਯੋ ਜੌਗ ਨੂੰ ਤਾਕਤਾਂ ਦਿੱਤੀਆਂ ਗਈਆਂ ਹਨ।
ਰਿਪੋਰਟਾਂ ਮੁਤਾਬਕ ਕਿਮ ਦੀ ਸਿਹਤ ਸਬੰਧੀ ਉੱਤਰ ਕੋਰੀਆ ਦੇ ਲੋਕਾਂ ਨੂੰ ਬੇਖਬਰ ਰੱਖਿਆ ਗਿਆ ਹੈ, ਕਿਉਂਕਿ ਉਨ੍ਹਾਂ ਦੀ ਮੌਤ ਦੀ ਖਬਰ ਫੈਲਣ ਨਾਲ ਦੇਸ਼ ਦਾ ਹਾਲਾਤ ਵਿਗੜ ਸਕਦੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਦੇਸ਼ ਵਿਚ ਉਸ ਦੀ ਪਹਿਚਾਣ ਬੇਹੱਦ ਦਿਆਲੂ ਰਾਸ਼ਟਰ ਪ੍ਰਧਾਨ ਦੇ ਤੌਰ ਉੱਤੇ ਬਣੀ ਹੋਈ ਹੈ ਅਤੇ ਦੁਨੀਆ ਦੇ ਤਾਨਾਸ਼ਾਹਾਂ ਉੱਤੇ ਕਿਤਾਬ ਲਿਖਣ ਵਾਲੇ ਲੇਖਕ ਕ੍ਰਿਸ ਮਿਕੁਲ ਦਾ ਮੰਨਣਾ ਹੈ ਕਿ ਜੇਕਰ ਕਿਮ ਦੀ ਮੌਤ ਹੁੰਦੀ ਹੈ ਤਾਂ ਉੱਤਰ ਕੋਰੀਆ ਤਬਾਹ ਹੋ ਸਕਦਾ ਹੈ ਅਤੇ ਉੱਥੋਂ ਦੇ ਲੋਕ ਇਸ ਸਦਮੇ ਕਰਕੇ ਵੱਡੀ ਗਿਣਤੀ ਵਿਚ ਖੁਦਕੁਸ਼ੀਆਂ ਕਰਨਗੇ, ਜਿਨ੍ਹਾਂ ਨੂੰ ਰੋਕਣ ਮੁਸ਼ਕਿਲ ਹੋ ਜਾਵੇਗਾ। ਦੱਸ ਦਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਕਿਮ ਦੇ ਮਰਨ ਦੀਆਂ ਖਬਰਾਂ ਇਸ ਤਰ੍ਹਾਂ ਫੈਲੀਆਂ ਹਨ, ਇਸ ਤੋਂ ਪਹਿਲਾਂ ਵੀ ਅਜਿਹਾ ਹੋ ਚੁੱਕਿਆ ਹੈ ਪਰ ਕੁੱਝ ਦਿਨ ਗਾਇਬ ਰਹਿਣ ਦੇ ਦੌਰਾਨ ਕਿਮ ਇਕ ਖਾਦ ਪਲਾਂਟ ਦੇ ਉਦਘਾਟਨ ਸਮੇਂ ਦੁਨੀਆ ਸਾਹਮਣੇ ਆਏ ਸਨ ਜਿਸ ਤੋਂ ਬਾਅਦ ਇਨ੍ਹਾਂ ਖਬਰਾਂ ਉੱਤੇ ਪਾਣੀ ਫਿਰ ਗਿਆ ਸੀ।

