ਮੌਸਮ ਵਿਭਾਗ ਨੇ ਪੰਜਾਬ ਵਿਚ ਆਉਣ ਵਾਲੇ ਦਿਨਾਂ ‘ਚ ਮੀਂਹ ਪੈਣ ਦੀ ਜਤਾਈ ਸੰਭਾਵਨਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿਚ ਪਿਛਲੇ ਕਈਂ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਸੀ ਅਤੇ ਅੱਜ ਮੰਗਲਵਾਰ ਨੂੰ ਵੀ ਆਸਮਾਨ ਵਿਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿਚ ਪਿਛਲੇ ਕਈਂ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਸੀ ਅਤੇ ਅੱਜ ਮੰਗਲਵਾਰ ਨੂੰ ਵੀ ਆਸਮਾਨ ਵਿਚ ਬੱਦਲਵਾਈ ਵਿਖਾਈ ਦੇ ਰਹੀ ਹੈ। ਉੱਥੇ ਹੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਪੰਜਾਬ ‘ਚ ਮੁੜ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਹੋਰ ਰਾਹਤ ਮਿਲ ਸਕਦੀ ਹੈ।

ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਹੈ ਕਿ ਆਉਣ ਵਾਲੇ ਦੋ ਤੋਂ ਤਿੰਨ ਦਿਨਾਂ ‘ਚ ਮਾਨਸੂਨ ਦੇ ਪੰਜਾਬ ਵਿਚ ਮੁੜ ਐਕਟਿਵ ਹੋਣ ਦੀ ਉਮੀਦ ਹੈ ਜਿਸ ਕਰਕੇ ਫਿਰ ਤੋਂ ਬਾਰਿਸ਼ ਹੋ ਸਕਦੀ ਹੈ। ਬਾਰਿਸ਼ ਹੋਣ ਨਾਲ ਤਾਪਮਾਨ ਘੱਟੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਹੋਰ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਮੌਨਸੂਨ ਸੀਜ਼ਨ 15 ਸਤੰਬਰ ਤੱਕ ਹੁੰਦਾ ਹੈ ਪਰ ਇਸ ਵਾਰੇ ਮੌਨਸੂਨ ਜ਼ਿਆਦਾ ਸਮਾਂ ਰਹਿਣ ਦੇ ਆਸਾਰ ਹਨ ਅਤੇ ਹੁਣ ਤੱਕ ਪੂਰੇ ਸੂਬੇ ਵਿਚੋਂ ਸਧਾਰਨ ਨਾਲ 10 ਤੋਂ 13 ਫੀਸਦੀ ਵੱਧ ਬਾਰਿਸ਼ ਰਿਕਾਰਡ ਕੀਤੀ ਗਈ ਹੈ।

ਕੇਕੇ ਗਿੱਲ ਮੁਤਾਬਕ ਇਹ ਬਾਰਿਸ਼ ਫਸਲਾਂ ਲਈ ਲਾਹੇਵੰਦ ਹੋਵੇਗੀ, ਨਾਲ ਹੀ ਕਿਸਾਨਾਂ ਨੂੰ ਹਦਾਇਤ ਵੀ ਕੀਤੀ ਗਈ ਹੈ ਕਿ ਉਹ ਨਰਮੇ ਤੇ ਮੱਕੀ ਵਰਗੀਆਂ ਫਸਲਾਂ ਵਿਚ ਪਾਣੀ ਨਾ ਖੜ੍ਹਾ ਰਹਿਣ ਦੇਣ ਅਤੇ ਉਸ ਦੇ ਨਿਕਾਸੀ ਦਾ ਕੋਈ ਨਾ ਕੋਈ ਪ੍ਰਬੰਧ ਕਰਨ। ਇਸ ਤਰ੍ਹਾਂ ਬਾਰਿਸ਼ ਨਾਲ ਫਸਲਾਂ ਨੂੰ ਮਾੜਾ ਪ੍ਰਭਾਵ ਨਹੀਂ ਪਏਗਾ। ਦੱਸ ਦਈਏ ਕਿ ਪਿਛਲੇ ਕੁੱਝ ਦਿਨਾਂ ਵਿਚ ਭਾਰੀ ਬਾਰਿਸ਼ ਹੋਣ ਕਰਕੇ ਸੜਕਾਂ ਜੱਲ-ਥੱਲ ਹੋਈਆਂ ਵਿਖਾਈ ਦਿੱਤੀਆਂ ਸਨ। ਬਾਰਿਸ਼ ਨਾਲ ਦਿੱਲੀ ਨਾਲ ਲੱਗਦਾ ਹਰਿਆਣਾ ਦਾ ਗੁਰੂਗ੍ਰਾਮ ਸੱਭ ਤੋਂਂ ਵੱਧ ਪ੍ਰਭਾਵਿਤ ਹੋਇਆ ਸੀ। ਇੱਥੇ ਕਈਂ ਫੁੱਟ ਤੱਕ ਸੜਕਾਂ ਉੱਤੇ ਪਾਣੀ ਭਰ ਗਿਆ ਸੀ ਜਿਸ ਕਰਕੇ ਕਾਰਾਂ ਅਤੇ ਹੋਰ ਆਵਾਜਾਈ ਦੇ ਵਾਹਨ ਵੀ ਡੁੱਬੇ ਨਜ਼ਰ ਆਏ ਸਨ।

Leave a Reply

Your email address will not be published. Required fields are marked *