ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.38 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 8.17 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.63 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 23,809,241 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 817,005 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 16,359,043 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,633,193 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,915,630 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 181,114 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,217,981 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 3,627,217, ਮੌਤਾਂ-115,451
ਭਾਰਤ- ਕੁੱਲ ਕੇਸ –3,164,881, ਮੌਤਾਂ-58,546
ਰੂਸ – ਕੁੱਲ ਕੇਸ- 961,493, ਮੌਤਾਂ-16,448
ਸਾਊਥ ਅਫਰੀਕਾ-ਕੁੱਲ ਕੇਸ-611,450, ਮੌਤਾਂ-13,159
ਪੇਰੂ–ਕੁੱਲ ਕੇਸ- 600,438, ਮੌਤਾਂ-27,813
ਮੈਕਸੀਕੋ-ਕੁੱਲ ਕੇਸ- 563,705, ਮੌਤਾਂ-60,800
ਕੋਲੰਬੀਆ-ਕੁੱਲ ਕੇਸ-551,696, ਮੌਤਾਂ-17,612
ਸਪੇਨ- ਕੁੱਲ ਕੇਸ – 420,809, ਮੌਤਾਂ- 28,872
ਚਿਲੀ-ਕੁੱਲ ਕੇਸ-399,568, ਮੌਤਾਂ-10,916
ਈਰਾਨ – ਕੁੱਲ ਕੇਸ -361,150, ਮੌਤਾਂ-20,776
ਅਰਜਨਟੀਨਾ-ਕੁੱਲ ਕੇਸ-350,867, ਮੌਤਾਂ-7,366
ਯੂਕੇ- ਕੁੱਲ ਕੇਸ -326,614, ਮੌਤਾਂ-41,433
ਸਾਊਦੀ ਅਰਬ- ਕੁੱਲ ਕੇਸ- 308,654, ਮੌਤਾਂ-3,691
ਬੰਗਲਾਦੇਸ਼-ਕੁੱਲ ਕੇਸ-297,083, ਮੌਤਾਂ-3,983
ਪਾਕਿਸਤਾਨ-ਕੁੱਲ ਕੇਸ-293,261, ਮੌਤਾਂ-6,244
ਇਟਲੀ– ਕੁੱਲ ਕੇਸ – 260,298, ਮੌਤਾਂ- 35,441
ਤੁਰਕੀ- ਕੁੱਲ ਕੇਸ- 259,692, ਮੌਤਾਂ-6,139
ਫਰਾਂਸ- ਕੁੱਲ ਕੇਸ- 244,854, ਮੌਤਾਂ-30,528
ਜਰਮਨੀ- ਕੁੱਲ ਕੇਸ -236,117, ਮੌਤਾਂ-9,336
ਇਰਾਕ-ਕੁੱਲ ਕੇਸ-207,985, ਮੌਤਾਂ-6,519
ਫਿਲੀਪੀਨਜ਼- ਕੁੱਲ ਕੇਸ – 194,252, ਮੌਤਾਂ-3,010
ਇੰਡੋਨੇਸ਼ੀਆ-ਕੁੱਲ ਕੇਸ-155,412, ਮੌਤਾਂ-6,759
ਕਨੇਡਾ- ਕੁੱਲ ਕੇਸ- 125,647, ਮੌਤਾਂ-9,083
ਕਤਰ-ਕੁੱਲ ਕੇਸ-117,266, ਮੌਤਾਂ-194
