ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੱਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.31 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 8 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.57 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 23,117,813 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 803,200 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 15,709,677 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,604,936 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,796,727 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 179,200 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,127,418 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 3,536,488, ਮੌਤਾਂ-113,899
ਭਾਰਤ- ਕੁੱਲ ਕੇਸ –2,973,368, ਮੌਤਾਂ-55,928
ਰੂਸ – ਕੁੱਲ ਕੇਸ- 946,976, ਮੌਤਾਂ-16,189
ਸਾਊਥ ਅਫਰੀਕਾ-ਕੁੱਲ ਕੇਸ-603,338, ਮੌਤਾਂ-12,843
ਪੇਰੂ–ਕੁੱਲ ਕੇਸ- 576,067, ਮੌਤਾਂ-27,245
ਮੈਕਸੀਕੋ-ਕੁੱਲ ਕੇਸ- 549,734, ਮੌਤਾਂ-59,610
ਕੋਲੰਬੀਆ-ਕੁੱਲ ਕੇਸ-522,138, ਮੌਤਾਂ-16,568
ਸਪੇਨ- ਕੁੱਲ ਕੇਸ – 407,879, ਮੌਤਾਂ- 28,838
ਚਿਲੀ-ਕੁੱਲ ਕੇਸ-393,769, ਮੌਤਾਂ-10,723
ਈਰਾਨ – ਕੁੱਲ ਕੇਸ -354,764, ਮੌਤਾਂ-20,376
ਅਰਜਨਟੀਨਾ-ਕੁੱਲ ਕੇਸ-329,043, ਮੌਤਾਂ-6,730
ਯੂਕੇ- ਕੁੱਲ ਕੇਸ -323,313, ਮੌਤਾਂ-41,405
ਸਾਊਦੀ ਅਰਬ- ਕੁੱਲ ਕੇਸ- 305,186, ਮੌਤਾਂ-3,580
ਪਾਕਿਸਤਾਨ-ਕੁੱਲ ਕੇਸ-291,588, ਮੌਤਾਂ-6,219
ਬੰਗਲਾਦੇਸ਼-ਕੁੱਲ ਕੇਸ-290,360, ਮੌਤਾਂ-3,861
ਇਟਲੀ– ਕੁੱਲ ਕੇਸ – 257,065, ਮੌਤਾਂ- 35,427
ਤੁਰਕੀ- ਕੁੱਲ ਕੇਸ- 255,723, ਮੌਤਾਂ-6,080
ਫਰਾਂਸ- ਕੁੱਲ ਕੇਸ- 234,400, ਮੌਤਾਂ-30,503
ਜਰਮਨੀ- ਕੁੱਲ ਕੇਸ -233,021, ਮੌਤਾਂ-9,328
ਇਰਾਕ-ਕੁੱਲ ਕੇਸ-197,085, ਮੌਤਾਂ-6,283
ਫਿਲੀਪੀਨਜ਼- ਕੁੱਲ ਕੇਸ – 182,365, ਮੌਤਾਂ-2,940
ਇੰਡੋਨੇਸ਼ੀਆ-ਕੁੱਲ ਕੇਸ-149,408, ਮੌਤਾਂ-6,500
ਕਨੇਡਾ- ਕੁੱਲ ਕੇਸ- 124,372, ਮੌਤਾਂ-9,064
ਕਤਰ-ਕੁੱਲ ਕੇਸ-116,481, ਮੌਤਾਂ-193
